ਨਹਮਯਾਹ 5

“ਅਸੀਂ ਇਸਨੂੰ ਵਾਪਸ ਦੇਵਾਂਗੇ।” ਤਦ ਉਹਨਾਂ ਨੇ ਕਿਹਾ, “ਅਸੀਂ ਉਹਨਾਂ ਤੋਂ ਹੋਰ ਕੁਝ ਨਹੀਂ ਮੰਗਾਂਗੇ। ਅਸੀਂ ਉਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ।” ਫਿਰ ਮੈਂ ਜਾਜਕਾਂ ਨੂੰ ਬੁਲਾਇਆ ਅਤੇ ਸਰਦਾਰਾਂ ਅਤੇ ਅਧਿਕਾਰੀਆਂ ਨੂੰ ਉਹਨਾਂ ਗੱਲਾਂ ਨੂੰ ਪੂਰਾ ਕਰਨ ਦੀ ਸਹੁੰ ਚੁਕਾਈ ਜਿਸਦਾ ਉਹਨਾਂ ਨੇ ਇਕਰਾਰ ਕੀਤਾ ਸੀ।

Nehemiah 5:12 (UKJV) Then said they, We will restore them, and will require nothing of them; so will we do as you says. Then I called the priests, and took an oath of them, that they should do according to this promise.

10ਮੈਂ ਅਤੇ ਮੇਰੇ ਭਰਾ ਅਤੇ ਮੇਰੇ ਆਦਮੀ ਵੀ ਲੋਕਾਂ ਨੂੰ ਪੈਸੇ ਅਤੇ ਅਨਾਜ ਉਧਾਰ ਦੇ ਰਹੇ ਹਾਂ। ਪਰ ਆਓ ਵਿਆਜ ਲੈਣਾ ਬੰਦ ਕਰੀਏ!

11ਉਹਨਾਂ ਨੂੰ ਉਹਨਾਂ ਦੇ ਖੇਤ, ਅੰਗੂਰੀ ਬਾਗ, ਜ਼ੈਤੂਨ ਦੇ ਬਾਗ ਅਤੇ ਘਰ, ਅਤੇ ਜੋ ਵਿਆਜ ਤੁਸੀਂ ਉਹਨਾਂ ਤੋਂ ਵਸੂਲ ਰਹੇ ਹੋ, ਇੱਕ ਪ੍ਰਤੀਸ਼ਤ ਧਨ, ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਨੂੰ ਤੁਰੰਤ ਵਾਪਸ ਕਰ ਦਿਓ।”

12“ਅਸੀਂ ਇਸਨੂੰ ਵਾਪਸ ਦੇਵਾਂਗੇ।” ਤਦ ਉਹਨਾਂ ਨੇ ਕਿਹਾ, “ਅਸੀਂ ਉਹਨਾਂ ਤੋਂ ਹੋਰ ਕੁਝ ਨਹੀਂ ਮੰਗਾਂਗੇ। ਅਸੀਂ ਉਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ।” ਫਿਰ ਮੈਂ ਜਾਜਕਾਂ ਨੂੰ ਬੁਲਾਇਆ ਅਤੇ ਸਰਦਾਰਾਂ ਅਤੇ ਅਧਿਕਾਰੀਆਂ ਨੂੰ ਉਹਨਾਂ ਗੱਲਾਂ ਨੂੰ ਪੂਰਾ ਕਰਨ ਦੀ ਸਹੁੰ ਚੁਕਾਈ ਜਿਸਦਾ ਉਹਨਾਂ ਨੇ ਇਕਰਾਰ ਕੀਤਾ ਸੀ।

13ਫਿਰ ਮੈਂ ਆਪਣਾ ਪੱਲਾ ਝਾੜਿਆ ਅਤੇ ਕਿਹਾ, “ਹਰ ਮਨੁੱਖ ਜਿਹੜਾ ਇਸ ਵਾਇਦੇ ਅਨੁਸਾਰ ਨਾ ਕਰੇ, ਉਸ ਨੂੰ ਪਰਮੇਸ਼ਵਰ ਇਸੇ ਤਰ੍ਹਾਂ ਹੀ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ, ਉਹ ਇਸੇ ਤਰ੍ਹਾਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ!” ਤਦ ਸਾਰੀ ਸਭਾ ਨੇ ਕਿਹਾ, “ਆਮੀਨ!” ਅਤੇ ਯਾਹਵੇਹ ਦੀ ਉਸਤਤ ਕੀਤੀ। ਤਦ ਲੋਕਾਂ ਨੇ ਇਸ ਵਾਇਦੇ ਦੇ ਅਨੁਸਾਰ ਕੰਮ ਕੀਤਾ।

14ਇਸ ਤੋਂ ਇਲਾਵਾ, ਰਾਜਾ ਅਰਤਹਸ਼ਸ਼ਤਾ ਦੇ ਵੀਹਵੇਂ ਸਾਲ ਤੋਂ, ਜਦੋਂ ਮੈਨੂੰ ਯਹੂਦਾਹ ਦੇ ਦੇਸ਼ ਵਿੱਚ ਉਹਨਾਂ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ, ਉਸ ਦੇ ਬੱਤੀਵੇਂ ਸਾਲ, ਬਾਰਾਂ ਸਾਲਾਂ ਤੱਕ, ਨਾ ਤਾਂ ਮੈਂ ਅਤੇ ਨਾ ਹੀ ਮੇਰੇ ਭਰਾਵਾਂ ਨੇ ਰਾਜਪਾਲ ਨੂੰ ਦਿੱਤਾ ਹੋਇਆ ਭੋਜਨ ਖਾਧਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.