ਨਹਮਯਾਹ 5

ਫਿਰ ਮੈਂ ਕਿਹਾ, “ਤੁਸੀਂ ਜੋ ਕਰ ਰਹੇ ਹੋ ਉਹ ਸਹੀ ਨਹੀਂ ਹੈ। ਕੀ ਤੁਹਾਨੂੰ ਇਸ ਕਾਰਨ ਆਪਣੇ ਪਰਮੇਸ਼ਵਰ ਦੇ ਭੈਅ ਵਿੱਚ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਡੇ ਗੈਰ-ਕੌਮੀ ਦੁਸ਼ਮਣ ਸਾਡਾ ਨਿਰਾਦਰ ਨਾ ਕਰਨ?

Nehemiah 5:9 (UKJV) Also I said, It is not good that all of you do: ought all of you not to walk in the fear of our God because of the reproach of the heathen our enemies?

7ਅਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਅਤੇ ਸਾਮੰਤਾਂ ਅਤੇ ਹਾਕਮਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਭਰਾ ਤੋਂ ਬਿਆਜ ਲੈਂਦਾ ਹੈ।” ਤਦ ਮੈਂ ਉਹਨਾਂ ਦੇ ਵਿਰੁੱਧ ਇੱਕ ਵੱਡੀ ਸਭਾ ਇਕੱਠੀ ਕੀਤੀ

8ਅਤੇ ਉਨ੍ਹਾਂ ਨੂੰ ਕਿਹਾ, “ਜਿੱਥੋਂ ਤੱਕ ਹੋ ਸਕੇ, ਅਸੀਂ ਆਪਣੇ ਯਹੂਦੀ ਭਰਾਵਾਂ ਨੂੰ ਵਾਪਸ ਖਰੀਦ ਲਿਆ ਹੈ ਜੋ ਗ਼ੈਰ-ਯਹੂਦੀਆਂ ਨੂੰ ਵੇਚੇ ਗਏ ਸਨ। ਹੁਣ ਤੁਸੀਂ ਆਪਣੇ ਹੀ ਲੋਕਾਂ ਨੂੰ ਵੇਚ ਰਹੇ ਹੋ, ਸਿਰਫ ਇਸ ਲਈ ਕਿ ਉਹ ਸਾਨੂੰ ਵਾਪਸ ਵੇਚੇ ਜਾਣ!” ਉਹ ਚੁੱਪ ਰਹੇ, ਕਿਉਂਕਿ ਉਹਨਾਂ ਨੂੰ ਕਹਿਣ ਲਈ ਕੁਝ ਨਹੀਂ ਮਿਲਿਆ।

9ਫਿਰ ਮੈਂ ਕਿਹਾ, “ਤੁਸੀਂ ਜੋ ਕਰ ਰਹੇ ਹੋ ਉਹ ਸਹੀ ਨਹੀਂ ਹੈ। ਕੀ ਤੁਹਾਨੂੰ ਇਸ ਕਾਰਨ ਆਪਣੇ ਪਰਮੇਸ਼ਵਰ ਦੇ ਭੈਅ ਵਿੱਚ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਡੇ ਗੈਰ-ਕੌਮੀ ਦੁਸ਼ਮਣ ਸਾਡਾ ਨਿਰਾਦਰ ਨਾ ਕਰਨ?

10ਮੈਂ ਅਤੇ ਮੇਰੇ ਭਰਾ ਅਤੇ ਮੇਰੇ ਆਦਮੀ ਵੀ ਲੋਕਾਂ ਨੂੰ ਪੈਸੇ ਅਤੇ ਅਨਾਜ ਉਧਾਰ ਦੇ ਰਹੇ ਹਾਂ। ਪਰ ਆਓ ਵਿਆਜ ਲੈਣਾ ਬੰਦ ਕਰੀਏ!

11ਉਹਨਾਂ ਨੂੰ ਉਹਨਾਂ ਦੇ ਖੇਤ, ਅੰਗੂਰੀ ਬਾਗ, ਜ਼ੈਤੂਨ ਦੇ ਬਾਗ ਅਤੇ ਘਰ, ਅਤੇ ਜੋ ਵਿਆਜ ਤੁਸੀਂ ਉਹਨਾਂ ਤੋਂ ਵਸੂਲ ਰਹੇ ਹੋ, ਇੱਕ ਪ੍ਰਤੀਸ਼ਤ ਧਨ, ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਨੂੰ ਤੁਰੰਤ ਵਾਪਸ ਕਰ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.