ਨਹਮਯਾਹ 5

ਅਤੇ ਉਨ੍ਹਾਂ ਨੂੰ ਕਿਹਾ, “ਜਿੱਥੋਂ ਤੱਕ ਹੋ ਸਕੇ, ਅਸੀਂ ਆਪਣੇ ਯਹੂਦੀ ਭਰਾਵਾਂ ਨੂੰ ਵਾਪਸ ਖਰੀਦ ਲਿਆ ਹੈ ਜੋ ਗ਼ੈਰ-ਯਹੂਦੀਆਂ ਨੂੰ ਵੇਚੇ ਗਏ ਸਨ। ਹੁਣ ਤੁਸੀਂ ਆਪਣੇ ਹੀ ਲੋਕਾਂ ਨੂੰ ਵੇਚ ਰਹੇ ਹੋ, ਸਿਰਫ ਇਸ ਲਈ ਕਿ ਉਹ ਸਾਨੂੰ ਵਾਪਸ ਵੇਚੇ ਜਾਣ!” ਉਹ ਚੁੱਪ ਰਹੇ, ਕਿਉਂਕਿ ਉਹਨਾਂ ਨੂੰ ਕਹਿਣ ਲਈ ਕੁਝ ਨਹੀਂ ਮਿਲਿਆ।

Nehemiah 5:8 (UKJV) And I said unto them, We after our ability have redeemed our brethren the Jews, which were sold unto the heathen; and will all of you even sell your brethren? or shall they be sold unto us? Then held they their peace, and found nothing to answer.

6ਜਦੋਂ ਮੈਂ ਉਹਨਾਂ ਦਾ ਰੋਣਾ ਅਤੇ ਇਨ੍ਹਾਂ ਗੱਲਾਂ ਨੂੰ ਸੁਣਿਆ ਤਾਂ ਮੈਨੂੰ ਬਹੁਤ ਗੁੱਸਾ ਆਇਆ।

7ਅਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਅਤੇ ਸਾਮੰਤਾਂ ਅਤੇ ਹਾਕਮਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਭਰਾ ਤੋਂ ਬਿਆਜ ਲੈਂਦਾ ਹੈ।” ਤਦ ਮੈਂ ਉਹਨਾਂ ਦੇ ਵਿਰੁੱਧ ਇੱਕ ਵੱਡੀ ਸਭਾ ਇਕੱਠੀ ਕੀਤੀ

8ਅਤੇ ਉਨ੍ਹਾਂ ਨੂੰ ਕਿਹਾ, “ਜਿੱਥੋਂ ਤੱਕ ਹੋ ਸਕੇ, ਅਸੀਂ ਆਪਣੇ ਯਹੂਦੀ ਭਰਾਵਾਂ ਨੂੰ ਵਾਪਸ ਖਰੀਦ ਲਿਆ ਹੈ ਜੋ ਗ਼ੈਰ-ਯਹੂਦੀਆਂ ਨੂੰ ਵੇਚੇ ਗਏ ਸਨ। ਹੁਣ ਤੁਸੀਂ ਆਪਣੇ ਹੀ ਲੋਕਾਂ ਨੂੰ ਵੇਚ ਰਹੇ ਹੋ, ਸਿਰਫ ਇਸ ਲਈ ਕਿ ਉਹ ਸਾਨੂੰ ਵਾਪਸ ਵੇਚੇ ਜਾਣ!” ਉਹ ਚੁੱਪ ਰਹੇ, ਕਿਉਂਕਿ ਉਹਨਾਂ ਨੂੰ ਕਹਿਣ ਲਈ ਕੁਝ ਨਹੀਂ ਮਿਲਿਆ।

9ਫਿਰ ਮੈਂ ਕਿਹਾ, “ਤੁਸੀਂ ਜੋ ਕਰ ਰਹੇ ਹੋ ਉਹ ਸਹੀ ਨਹੀਂ ਹੈ। ਕੀ ਤੁਹਾਨੂੰ ਇਸ ਕਾਰਨ ਆਪਣੇ ਪਰਮੇਸ਼ਵਰ ਦੇ ਭੈਅ ਵਿੱਚ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਡੇ ਗੈਰ-ਕੌਮੀ ਦੁਸ਼ਮਣ ਸਾਡਾ ਨਿਰਾਦਰ ਨਾ ਕਰਨ?

10ਮੈਂ ਅਤੇ ਮੇਰੇ ਭਰਾ ਅਤੇ ਮੇਰੇ ਆਦਮੀ ਵੀ ਲੋਕਾਂ ਨੂੰ ਪੈਸੇ ਅਤੇ ਅਨਾਜ ਉਧਾਰ ਦੇ ਰਹੇ ਹਾਂ। ਪਰ ਆਓ ਵਿਆਜ ਲੈਣਾ ਬੰਦ ਕਰੀਏ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.