ਨਹਮਯਾਹ 6

ਜਦੋਂ ਸਨਬੱਲਟ, ਤੋਬਿਆਹ, ਗੇਸ਼ਮ ਅਰਬੀ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਇਹ ਖ਼ਬਰ ਹੋਈ ਕਿ ਮੈਂ ਕੰਧ ਨੂੰ ਦੁਬਾਰਾ ਬਣਾਇਆ ਹੈ ਅਤੇ ਉਸ ਵਿੱਚ ਕੋਈ ਵਿੱਥ ਨਹੀਂ ਛੱਡੀ ਗਈ, ਹਾਲਾਂਕਿ ਮੈਂ ਉਸ ਸਮੇਂ ਤੱਕ ਦਰਵਾਜ਼ੇ ਨਹੀਂ ਲਗਾਏ ਸਨ,

Nehemiah 6:1 (UKJV) Now it came to pass when Sanballat, and Tobiah, and Geshem the Arabian, and the rest of our enemies, heard that I had built the wall, and that there was no breach left therein; (though at that time I had not set up the doors upon the gates;)

1ਜਦੋਂ ਸਨਬੱਲਟ, ਤੋਬਿਆਹ, ਗੇਸ਼ਮ ਅਰਬੀ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਇਹ ਖ਼ਬਰ ਹੋਈ ਕਿ ਮੈਂ ਕੰਧ ਨੂੰ ਦੁਬਾਰਾ ਬਣਾਇਆ ਹੈ ਅਤੇ ਉਸ ਵਿੱਚ ਕੋਈ ਵਿੱਥ ਨਹੀਂ ਛੱਡੀ ਗਈ, ਹਾਲਾਂਕਿ ਮੈਂ ਉਸ ਸਮੇਂ ਤੱਕ ਦਰਵਾਜ਼ੇ ਨਹੀਂ ਲਗਾਏ ਸਨ,

2ਸਨਬੱਲਟ ਅਤੇ ਗੇਸ਼ਮ ਨੇ ਮੈਨੂੰ ਇਹ ਸੰਦੇਸ਼ ਭੇਜਿਆ, “ਆਓ, ਓਨੋ ਦੇ ਮੈਦਾਨ ਵਿੱਚ ਇੱਕ ਪਿੰਡ ਵਿੱਚ ਇਕੱਠੇ ਮਿਲੀਏ।” ਪਰ ਉਹ ਮੈਨੂੰ ਨੁਕਸਾਨ ਪਹੁੰਚਣਾ ਚਾਹੁੰਦੇ ਸਨ,

3ਇਸ ਲਈ ਮੈਂ ਉਹਨਾਂ ਨੂੰ ਸੰਦੇਸ਼ਵਾਹਕਾਂ ਦੇ ਰਾਹੀਂ ਇਹ ਸੁਨੇਹਾ ਭੇਜਿਆ, “ਮੈਂ ਤਾਂ ਇੱਕ ਵੱਡਾ ਕੰਮ ਕਰ ਰਿਹਾ ਹਾਂ ਅਤੇ ਹੇਠਾਂ ਨਹੀਂ ਆ ਸਕਦਾ, ਮੇਰੇ ਤੁਹਾਡੇ ਕੋਲ ਹੇਠਾਂ ਆਉਣ ਦੇ ਕਾਰਨ ਇਹ ਕੰਮ ਕਿਉਂ ਰੋਕਿਆ ਜਾਵੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.