ਨਹਮਯਾਹ 6

ਸਨਬੱਲਟ ਅਤੇ ਗੇਸ਼ਮ ਨੇ ਮੈਨੂੰ ਇਹ ਸੰਦੇਸ਼ ਭੇਜਿਆ, “ਆਓ, ਓਨੋ ਦੇ ਮੈਦਾਨ ਵਿੱਚ ਇੱਕ ਪਿੰਡ ਵਿੱਚ ਇਕੱਠੇ ਮਿਲੀਏ।” ਪਰ ਉਹ ਮੈਨੂੰ ਨੁਕਸਾਨ ਪਹੁੰਚਣਾ ਚਾਹੁੰਦੇ ਸਨ,

Nehemiah 6:2 (UKJV) That Sanballat and Geshem sent unto me, saying, Come, let us meet together in some one of the villages in the plain of Ono. But they thought to do me mischief.

1ਜਦੋਂ ਸਨਬੱਲਟ, ਤੋਬਿਆਹ, ਗੇਸ਼ਮ ਅਰਬੀ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਇਹ ਖ਼ਬਰ ਹੋਈ ਕਿ ਮੈਂ ਕੰਧ ਨੂੰ ਦੁਬਾਰਾ ਬਣਾਇਆ ਹੈ ਅਤੇ ਉਸ ਵਿੱਚ ਕੋਈ ਵਿੱਥ ਨਹੀਂ ਛੱਡੀ ਗਈ, ਹਾਲਾਂਕਿ ਮੈਂ ਉਸ ਸਮੇਂ ਤੱਕ ਦਰਵਾਜ਼ੇ ਨਹੀਂ ਲਗਾਏ ਸਨ,

2ਸਨਬੱਲਟ ਅਤੇ ਗੇਸ਼ਮ ਨੇ ਮੈਨੂੰ ਇਹ ਸੰਦੇਸ਼ ਭੇਜਿਆ, “ਆਓ, ਓਨੋ ਦੇ ਮੈਦਾਨ ਵਿੱਚ ਇੱਕ ਪਿੰਡ ਵਿੱਚ ਇਕੱਠੇ ਮਿਲੀਏ।” ਪਰ ਉਹ ਮੈਨੂੰ ਨੁਕਸਾਨ ਪਹੁੰਚਣਾ ਚਾਹੁੰਦੇ ਸਨ,

3ਇਸ ਲਈ ਮੈਂ ਉਹਨਾਂ ਨੂੰ ਸੰਦੇਸ਼ਵਾਹਕਾਂ ਦੇ ਰਾਹੀਂ ਇਹ ਸੁਨੇਹਾ ਭੇਜਿਆ, “ਮੈਂ ਤਾਂ ਇੱਕ ਵੱਡਾ ਕੰਮ ਕਰ ਰਿਹਾ ਹਾਂ ਅਤੇ ਹੇਠਾਂ ਨਹੀਂ ਆ ਸਕਦਾ, ਮੇਰੇ ਤੁਹਾਡੇ ਕੋਲ ਹੇਠਾਂ ਆਉਣ ਦੇ ਕਾਰਨ ਇਹ ਕੰਮ ਕਿਉਂ ਰੋਕਿਆ ਜਾਵੇ?”

4ਚਾਰ ਵਾਰ ਉਹਨਾਂ ਨੇ ਮੈਨੂੰ ਉਹੀ ਸੰਦੇਸ਼ ਭੇਜਿਆ, ਅਤੇ ਹਰ ਵਾਰ ਮੈਂ ਉਹਨਾਂ ਨੂੰ ਉਹੀ ਜਵਾਬ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.