ਨਹਮਯਾਹ 6

ਨਾਲੇ, ਉਹਨਾਂ ਦਿਨਾਂ ਵਿੱਚ ਯਹੂਦਾਹ ਦੇ ਪਤਵੰਤੇ ਤੋਬਿਆਹ ਨੂੰ ਬਹੁਤ ਸਾਰੀਆਂ ਚਿੱਠੀਆਂ ਭੇਜ ਰਹੇ ਸਨ, ਅਤੇ ਟੋਬੀਯਾਹ ਵੱਲੋਂ ਉਹਨਾਂ ਕੋਲ ਗਈਆਂ।

Nehemiah 6:17 (UKJV) Moreover in those days the nobles of Judah sent many letters unto Tobiah, and the letters of Tobiah came unto them.

15ਇਸ ਤਰ੍ਹਾਂ ਅਲੂਲ ਮਹੀਨੇ ਦੀ ਪੱਚੀ ਤਾਰੀਖ਼ ਨੂੰ ਅਰਥਾਤ ਬਵੰਜਾ ਦਿਨਾਂ ਵਿੱਚ ਕੰਧ ਬਣ ਕੇ ਪੂਰੀ ਹੋ ਗਈ।

16ਜਦੋਂ ਸਾਡੇ ਸਾਰੇ ਦੁਸ਼ਮਣਾਂ ਨੇ ਇਸ ਬਾਰੇ ਸੁਣਿਆ, ਤਾਂ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਡਰ ਗਈਆਂ ਅਤੇ ਆਪਣਾ ਆਤਮ-ਵਿਸ਼ਵਾਸ ਗੁਆ ਲਿਆਂ, ਕਿਉਂਕਿ ਉਹਨਾਂ ਨੇ ਜਾਣ ਲਿਆ ਕਿ ਇਹ ਕੰਮ ਸਾਡੇ ਪਰਮੇਸ਼ਵਰ ਦੀ ਮਦਦ ਨਾਲ ਹੋਇਆ ਹੈ।

17ਨਾਲੇ, ਉਹਨਾਂ ਦਿਨਾਂ ਵਿੱਚ ਯਹੂਦਾਹ ਦੇ ਪਤਵੰਤੇ ਤੋਬਿਆਹ ਨੂੰ ਬਹੁਤ ਸਾਰੀਆਂ ਚਿੱਠੀਆਂ ਭੇਜ ਰਹੇ ਸਨ, ਅਤੇ ਟੋਬੀਯਾਹ ਵੱਲੋਂ ਉਹਨਾਂ ਕੋਲ ਗਈਆਂ।

18ਕਿਉਂ ਜੋ ਯਹੂਦਾਹ ਵਿੱਚ ਬਹੁਤਿਆਂ ਨੇ ਉਹ ਦੀ ਸਹੁੰ ਖਾਧੀ ਸੀ ਕਿਉਂ ਜੋ ਉਹ ਅਰਾਹ ਦੇ ਪੁੱਤਰ ਸ਼ਕਨਯਾਹ ਦਾ ਜਵਾਈ ਸੀ ਅਤੇ ਉਹ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਦੀ ਧੀ ਨਾਲ ਵਿਆਹ ਕੀਤਾ ਸੀ।

19ਇਸ ਤੋਂ ਇਲਾਵਾ, ਉਹ ਮੈਨੂੰ ਉਸ ਦੇ ਚੰਗੇ ਕੰਮਾਂ ਦੀ ਸੂਚਨਾ ਵੀ ਦਿੰਦੇ ਸੀ ਅਤੇ ਫਿਰ ਉਸ ਨੂੰ ਦੱਸਦੇ ਰਹੇ ਕਿ ਮੈਂ ਕੀ ਕਿਹਾ ਹੈ ਅਤੇ ਤੋਬਿਆਹ ਨੇ ਮੈਨੂੰ ਡਰਾਉਣ ਲਈ ਚਿੱਠੀਆਂ ਭੇਜੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.