ਨਹਮਯਾਹ 6

ਉਹ ਸਾਰੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਇਹ ਸੋਚ ਕੇ, “ਉਹਨਾਂ ਦੇ ਹੱਥ ਕੰਮ ਲਈ ਬਹੁਤ ਕਮਜ਼ੋਰ ਹੋ ਜਾਣਗੇ, ਅਤੇ ਇਹ ਪੂਰਾ ਨਹੀਂ ਹੋਵੇਗਾ।” ਪਰ ਮੈਂ ਪ੍ਰਾਰਥਨਾ ਕੀਤੀ, “ਹੁਣ ਮੇਰੇ ਹੱਥ ਮਜ਼ਬੂਤ ਕਰੋ।”

Nehemiah 6:9 (UKJV) For they all made us afraid, saying, Their hands shall be weakened from the work, that it be not done. Now therefore, O God, strengthen my hands.

7ਅਤੇ ਯੇਰੂਸ਼ਲੇਮ ਵਿੱਚ ਤੁਹਾਡੇ ਬਾਰੇ ਇਹ ਘੋਸ਼ਣਾ ਕਰਨ ਲਈ ਨਬੀ ਵੀ ਨਿਯੁਕਤ ਕੀਤੇ ਹਨ, ‘ਯਹੂਦਾਹ ਵਿੱਚ ਇੱਕ ਰਾਜਾ ਹੈ!’ ਹੁਣ ਇਹ ਖ਼ਬਰ ਰਾਜੇ ਨੂੰ ਵਾਪਸ ਮਿਲ ਜਾਵੇਗੀ। ਇਸ ਲਈ ਹੁਣ ਆਓ, ਅਸੀਂ ਆਪਸ ਵਿੱਚ ਸਲਾਹ ਕਰੀਏ।”

8ਜਿਵੇਂ ਤੂੰ ਕਿਹਾ ਹੈ: “ਉਹੋ ਜਿਹੀ ਤਾਂ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਇਸ ਸਭ ਤੇਰੀਆਂ ਹੀ ਮਨ-ਘੜਤ ਗੱਲਾਂ ਹਨ।”

9ਉਹ ਸਾਰੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਇਹ ਸੋਚ ਕੇ, “ਉਹਨਾਂ ਦੇ ਹੱਥ ਕੰਮ ਲਈ ਬਹੁਤ ਕਮਜ਼ੋਰ ਹੋ ਜਾਣਗੇ, ਅਤੇ ਇਹ ਪੂਰਾ ਨਹੀਂ ਹੋਵੇਗਾ।” ਪਰ ਮੈਂ ਪ੍ਰਾਰਥਨਾ ਕੀਤੀ, “ਹੁਣ ਮੇਰੇ ਹੱਥ ਮਜ਼ਬੂਤ ਕਰੋ।”

10ਇੱਕ ਦਿਨ ਮੈਂ ਦਲਾਯਾਹ ਦੇ ਪੁੱਤਰ ਸ਼ਮਅਯਾਹ ਦੇ ਘਰ ਗਿਆ, ਜੋ ਮਹਿਤਾਬੇਲ ਦਾ ਪੁੱਤਰ ਸੀ, ਉਹ ਆਪਣੇ ਘਰ ਵਿੱਚ ਬੰਦ ਸੀ। ਉਸ ਨੇ ਕਿਹਾ, “ਆਓ ਅਸੀਂ ਪਰਮੇਸ਼ਵਰ ਦੇ ਘਰ ਦੇ ਅੰਦਰ ਮਿਲੀਏ, ਅਤੇ ਅਸੀਂ ਭਵਨ ਦੇ ਦਰਵਾਜ਼ੇ ਬੰਦ ਕਰ ਦੇਈਏ ਕਿਉਂਕਿ ਲੋਕ ਤੁਹਾਨੂੰ ਮਾਰਨ ਲਈ ਆ ਰਹੇ ਹਨ, ਰਾਤ ਨੂੰ ਉਹ ਤੁਹਾਨੂੰ ਮਾਰਨ ਲਈ ਆ ਰਹੇ ਹਨ।”

11ਪਰ ਮੈਂ ਕਿਹਾ, “ਕੀ ਮੇਰੇ ਵਰਗੇ ਆਦਮੀ ਨੂੰ ਭੱਜਣਾ ਚਾਹੀਦਾ ਹੈ? ਜਾਂ ਮੇਰੇ ਵਰਗਾ ਆਪਣੀ ਜਾਨ ਬਚਾਉਣ ਲਈ ਮੰਦਰ ਵਿੱਚ ਜਾਏ? ਮੈਂ ਨਹੀਂ ਜਾਵਾਂਗਾ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.