4ਹੁਣ ਸ਼ਹਿਰ ਬਹੁਤ ਵੱਡਾ ਅਤੇ ਵਿਸ਼ਾਲ ਸੀ, ਪਰ ਉਸ ਵਿੱਚ ਬਹੁਤ ਘੱਟ ਲੋਕ ਸਨ ਅਤੇ ਘਰ ਅਜੇ ਤੱਕ ਦੁਬਾਰਾ ਨਹੀਂ ਬਣਾਏ ਗਏ ਸਨ।
5ਤਦ ਮੇਰੇ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇਕੱਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਹਨਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯੇਰੂਸ਼ਲੇਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ:
6ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਗ਼ੁਲਾਮੀ ਤੋਂ ਬਾਹਰ ਆਏ ਸਨ ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਗ਼ੁਲਾਮ ਬਣਾ ਕੇ ਲੈ ਗਿਆ ਸੀ (ਉਹ ਯੇਰੂਸ਼ਲੇਮ ਅਤੇ ਯਹੂਦਾਹ ਨੂੰ ਵਾਪਸ ਆਏ ਸਨ, ਹਰ ਇੱਕ ਆਪਣੇ ਨਗਰ ਨੂੰ ਮੁੜ ਗਿਆ,
7ਜ਼ਰੁੱਬਾਬੇਲ, ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਾਮਯਾਹ, ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪੇਰੇਥ, ਬਿਗਵਈ, ਨੇਹੂਮ ਅਤੇ ਬਾਆਨਾਹ ਦੇ ਨਾਲ ਆਏ): ਇਸਰਾਏਲ ਦੇ ਮਨੁੱਖਾਂ ਦੀ ਗਿਣਤੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਇਸ ਤਰ੍ਹਾਂ ਲਿਖੀ ਗਈ ਹੈ:
8ਪਾਰੋਸ਼ ਦੀ ਸੰਤਾਨ 2,172