ਨਹਮਯਾਹ 7

ਤਦ ਮੇਰੇ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇਕੱਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਹਨਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯੇਰੂਸ਼ਲੇਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ:

Nehemiah 7:5 (UKJV) And my God put into mine heart to gather together the nobles, and the rulers, and the people, that they might be reckoned by genealogy. And I found a register of the genealogy of them which came up at the first, and found written therein,

3ਮੈਂ ਉਹਨਾਂ ਨੂੰ ਕਿਹਾ, “ਯੇਰੂਸ਼ਲੇਮ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲ੍ਹੇ ਜਾਣ ਜਦੋਂ ਤੱਕ ਸੂਰਜ ਦੀ ਗਰਮੀ ਤੇਜ਼ ਨਹੀਂ ਹੁੰਦੀ। ਜਦੋਂ ਕਿ ਪਹਿਰੇਦਾਰ ਅਜੇ ਵੀ ਪਹਿਰਾ ਦਿੰਦੇ ਹੋਣ, ਤਦ ਹੀ ਦਰਵਾਜ਼ੇ ਬੰਦ ਕੀਤੇ ਜਾਣ ਅਤੇ ਬੇੜੀਆਂ ਲਾਈਆਂ ਜਾਣ। ਯੇਰੂਸ਼ਲੇਮ ਦੇ ਵਸਨੀਕਾਂ ਨੂੰ ਵੀ ਪਹਿਰੇਦਾਰਾਂ ਵਜੋਂ ਨਿਯੁਕਤ ਕਰੋ, ਕੁਝ ਨੂੰ ਉਹਨਾਂ ਦੇ ਅਹੁਦਿਆਂ ਤੇ ਅਤੇ ਕੁਝ ਨੂੰ ਉਹਨਾਂ ਦੇ ਘਰਾਂ ਦੇ ਨੇੜੇ।”

4ਹੁਣ ਸ਼ਹਿਰ ਬਹੁਤ ਵੱਡਾ ਅਤੇ ਵਿਸ਼ਾਲ ਸੀ, ਪਰ ਉਸ ਵਿੱਚ ਬਹੁਤ ਘੱਟ ਲੋਕ ਸਨ ਅਤੇ ਘਰ ਅਜੇ ਤੱਕ ਦੁਬਾਰਾ ਨਹੀਂ ਬਣਾਏ ਗਏ ਸਨ।

5ਤਦ ਮੇਰੇ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇਕੱਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਹਨਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯੇਰੂਸ਼ਲੇਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ:

6ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਗ਼ੁਲਾਮੀ ਤੋਂ ਬਾਹਰ ਆਏ ਸਨ ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਗ਼ੁਲਾਮ ਬਣਾ ਕੇ ਲੈ ਗਿਆ ਸੀ (ਉਹ ਯੇਰੂਸ਼ਲੇਮ ਅਤੇ ਯਹੂਦਾਹ ਨੂੰ ਵਾਪਸ ਆਏ ਸਨ, ਹਰ ਇੱਕ ਆਪਣੇ ਨਗਰ ਨੂੰ ਮੁੜ ਗਿਆ,

7ਜ਼ਰੁੱਬਾਬੇਲ, ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਾਮਯਾਹ, ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪੇਰੇਥ, ਬਿਗਵਈ, ਨੇਹੂਮ ਅਤੇ ਬਾਆਨਾਹ ਦੇ ਨਾਲ ਆਏ): ਇਸਰਾਏਲ ਦੇ ਮਨੁੱਖਾਂ ਦੀ ਗਿਣਤੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਇਸ ਤਰ੍ਹਾਂ ਲਿਖੀ ਗਈ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.