ਨਹਮਯਾਹ 7

ਮੈਂ ਉਹਨਾਂ ਨੂੰ ਕਿਹਾ, “ਯੇਰੂਸ਼ਲੇਮ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲ੍ਹੇ ਜਾਣ ਜਦੋਂ ਤੱਕ ਸੂਰਜ ਦੀ ਗਰਮੀ ਤੇਜ਼ ਨਹੀਂ ਹੁੰਦੀ। ਜਦੋਂ ਕਿ ਪਹਿਰੇਦਾਰ ਅਜੇ ਵੀ ਪਹਿਰਾ ਦਿੰਦੇ ਹੋਣ, ਤਦ ਹੀ ਦਰਵਾਜ਼ੇ ਬੰਦ ਕੀਤੇ ਜਾਣ ਅਤੇ ਬੇੜੀਆਂ ਲਾਈਆਂ ਜਾਣ। ਯੇਰੂਸ਼ਲੇਮ ਦੇ ਵਸਨੀਕਾਂ ਨੂੰ ਵੀ ਪਹਿਰੇਦਾਰਾਂ ਵਜੋਂ ਨਿਯੁਕਤ ਕਰੋ, ਕੁਝ ਨੂੰ ਉਹਨਾਂ ਦੇ ਅਹੁਦਿਆਂ ਤੇ ਅਤੇ ਕੁਝ ਨੂੰ ਉਹਨਾਂ ਦੇ ਘਰਾਂ ਦੇ ਨੇੜੇ।”

Nehemiah 7:3 (UKJV) And I said unto them, Let not the gates of Jerusalem be opened until the sun be hot; and while they stand by, let them shut the doors, and bar them: and appoint watches of the inhabitants of Jerusalem, every one in his watch, and every one to be opposite to his house.

1ਫਿਰ ਅਜਿਹਾ ਹੋਇਆ ਜਦ ਕੰਧ ਬਣ ਗਈ ਤਾਂ ਮੈਂ ਉਸ ਦੇ ਦਰਵਾਜ਼ੇ ਲਗਾ ਦਿੱਤੇ ਅਤੇ ਦਰਬਾਨ, ਸੰਗੀਤਕਾਰ ਅਤੇ ਲੇਵੀਆਂ ਨੂੰ ਨਿਯੁਕਤ ਕੀਤਾ ਗਿਆ।

2ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਹਾਕਮ ਹਨਨਯਾਹ ਨੂੰ ਯੇਰੂਸ਼ਲੇਮ ਉੱਤੇ ਮੁਖੀ ਨਿਯੁਕਤ ਕੀਤਾ, ਕਿਉਂਕਿ ਉਹ ਇੱਕ ਇਮਾਨਦਾਰ ਆਦਮੀ ਸੀ ਅਤੇ ਜ਼ਿਆਦਾਤਰ ਲੋਕਾਂ ਨਾਲੋਂ ਪਰਮੇਸ਼ਵਰ ਤੋਂ ਵੱਧ ਡਰਦਾ ਸੀ।

3ਮੈਂ ਉਹਨਾਂ ਨੂੰ ਕਿਹਾ, “ਯੇਰੂਸ਼ਲੇਮ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲ੍ਹੇ ਜਾਣ ਜਦੋਂ ਤੱਕ ਸੂਰਜ ਦੀ ਗਰਮੀ ਤੇਜ਼ ਨਹੀਂ ਹੁੰਦੀ। ਜਦੋਂ ਕਿ ਪਹਿਰੇਦਾਰ ਅਜੇ ਵੀ ਪਹਿਰਾ ਦਿੰਦੇ ਹੋਣ, ਤਦ ਹੀ ਦਰਵਾਜ਼ੇ ਬੰਦ ਕੀਤੇ ਜਾਣ ਅਤੇ ਬੇੜੀਆਂ ਲਾਈਆਂ ਜਾਣ। ਯੇਰੂਸ਼ਲੇਮ ਦੇ ਵਸਨੀਕਾਂ ਨੂੰ ਵੀ ਪਹਿਰੇਦਾਰਾਂ ਵਜੋਂ ਨਿਯੁਕਤ ਕਰੋ, ਕੁਝ ਨੂੰ ਉਹਨਾਂ ਦੇ ਅਹੁਦਿਆਂ ਤੇ ਅਤੇ ਕੁਝ ਨੂੰ ਉਹਨਾਂ ਦੇ ਘਰਾਂ ਦੇ ਨੇੜੇ।”

4ਹੁਣ ਸ਼ਹਿਰ ਬਹੁਤ ਵੱਡਾ ਅਤੇ ਵਿਸ਼ਾਲ ਸੀ, ਪਰ ਉਸ ਵਿੱਚ ਬਹੁਤ ਘੱਟ ਲੋਕ ਸਨ ਅਤੇ ਘਰ ਅਜੇ ਤੱਕ ਦੁਬਾਰਾ ਨਹੀਂ ਬਣਾਏ ਗਏ ਸਨ।

5ਤਦ ਮੇਰੇ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇਕੱਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਹਨਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯੇਰੂਸ਼ਲੇਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.