ਨਹਮਯਾਹ 7

ਫਿਰ ਅਜਿਹਾ ਹੋਇਆ ਜਦ ਕੰਧ ਬਣ ਗਈ ਤਾਂ ਮੈਂ ਉਸ ਦੇ ਦਰਵਾਜ਼ੇ ਲਗਾ ਦਿੱਤੇ ਅਤੇ ਦਰਬਾਨ, ਸੰਗੀਤਕਾਰ ਅਤੇ ਲੇਵੀਆਂ ਨੂੰ ਨਿਯੁਕਤ ਕੀਤਾ ਗਿਆ।

Nehemiah 7:1 (UKJV) Now it came to pass, when the wall was built, and I had set up the doors, and the porters and the singers and the Levites were appointed,

1ਫਿਰ ਅਜਿਹਾ ਹੋਇਆ ਜਦ ਕੰਧ ਬਣ ਗਈ ਤਾਂ ਮੈਂ ਉਸ ਦੇ ਦਰਵਾਜ਼ੇ ਲਗਾ ਦਿੱਤੇ ਅਤੇ ਦਰਬਾਨ, ਸੰਗੀਤਕਾਰ ਅਤੇ ਲੇਵੀਆਂ ਨੂੰ ਨਿਯੁਕਤ ਕੀਤਾ ਗਿਆ।

2ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਹਾਕਮ ਹਨਨਯਾਹ ਨੂੰ ਯੇਰੂਸ਼ਲੇਮ ਉੱਤੇ ਮੁਖੀ ਨਿਯੁਕਤ ਕੀਤਾ, ਕਿਉਂਕਿ ਉਹ ਇੱਕ ਇਮਾਨਦਾਰ ਆਦਮੀ ਸੀ ਅਤੇ ਜ਼ਿਆਦਾਤਰ ਲੋਕਾਂ ਨਾਲੋਂ ਪਰਮੇਸ਼ਵਰ ਤੋਂ ਵੱਧ ਡਰਦਾ ਸੀ।

3ਮੈਂ ਉਹਨਾਂ ਨੂੰ ਕਿਹਾ, “ਯੇਰੂਸ਼ਲੇਮ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲ੍ਹੇ ਜਾਣ ਜਦੋਂ ਤੱਕ ਸੂਰਜ ਦੀ ਗਰਮੀ ਤੇਜ਼ ਨਹੀਂ ਹੁੰਦੀ। ਜਦੋਂ ਕਿ ਪਹਿਰੇਦਾਰ ਅਜੇ ਵੀ ਪਹਿਰਾ ਦਿੰਦੇ ਹੋਣ, ਤਦ ਹੀ ਦਰਵਾਜ਼ੇ ਬੰਦ ਕੀਤੇ ਜਾਣ ਅਤੇ ਬੇੜੀਆਂ ਲਾਈਆਂ ਜਾਣ। ਯੇਰੂਸ਼ਲੇਮ ਦੇ ਵਸਨੀਕਾਂ ਨੂੰ ਵੀ ਪਹਿਰੇਦਾਰਾਂ ਵਜੋਂ ਨਿਯੁਕਤ ਕਰੋ, ਕੁਝ ਨੂੰ ਉਹਨਾਂ ਦੇ ਅਹੁਦਿਆਂ ਤੇ ਅਤੇ ਕੁਝ ਨੂੰ ਉਹਨਾਂ ਦੇ ਘਰਾਂ ਦੇ ਨੇੜੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.