ਨਹਮਯਾਹ 8

ਇਸ ਲਈ ਸੱਤਵੇਂ ਮਹੀਨੇ ਦੇ ਪਹਿਲੇ ਦਿਨ ਅਜ਼ਰਾ ਜਾਜਕ ਨੇ ਭਾਵੇਂ ਆਦਮੀ ਭਾਵੇਂ ਔਰਤਾਂ ਸਗੋਂ ਹੋਰ ਵੀ ਸਾਰੇ ਜੋ ਉਸ ਨੂੰ ਸਮਝ ਸਕਦੇ ਸਨ ਉਹਨਾਂ ਸਾਹਮਣੇ ਬਿਵਸਥਾ ਲਿਆਂਦੀ।

Nehemiah 8:2 (UKJV) And Ezra the priest brought the law before the congregation both of men and women, and all that could hear with understanding, upon the first day of the seventh month.

1ਫਿਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਇਕੱਠੀ ਹੋਈ ਅਤੇ ਉਹਨਾਂ ਨੇ ਅਜ਼ਰਾ ਬਿਵਸਥਾ ਦੇ ਸਿਖਾਉਣ ਵਾਲੇ ਨੂੰ ਕਿਹਾ ਕਿ ਮੋਸ਼ੇਹ ਦੀ ਬਿਵਸਥਾ ਦੀ ਪੁਸਤਕ ਨੂੰ ਲੈ ਆ, ਜਿਸ ਦਾ ਯਾਹਵੇਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ।

2ਇਸ ਲਈ ਸੱਤਵੇਂ ਮਹੀਨੇ ਦੇ ਪਹਿਲੇ ਦਿਨ ਅਜ਼ਰਾ ਜਾਜਕ ਨੇ ਭਾਵੇਂ ਆਦਮੀ ਭਾਵੇਂ ਔਰਤਾਂ ਸਗੋਂ ਹੋਰ ਵੀ ਸਾਰੇ ਜੋ ਉਸ ਨੂੰ ਸਮਝ ਸਕਦੇ ਸਨ ਉਹਨਾਂ ਸਾਹਮਣੇ ਬਿਵਸਥਾ ਲਿਆਂਦੀ।

3ਉਸ ਨੇ ਇਸ ਨੂੰ ਸਵੇਰ ਤੋਂ ਦੁਪਹਿਰ ਤੱਕ ਉੱਚੀ ਆਵਾਜ਼ ਵਿੱਚ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਪੜ੍ਹਿਆ ਅਤੇ ਆਦਮੀਆਂ, ਔਰਤਾਂ ਅਤੇ ਹੋਰ ਜੋ ਸਮਝ ਸਕਦੇ ਸਨ ਅਤੇ ਸਾਰੇ ਲੋਕਾਂ ਨੇ ਬਿਵਸਥਾ ਦੀ ਪੋਥੀ ਨੂੰ ਧਿਆਨ ਨਾਲ ਸੁਣਿਆ।

4ਤਦ ਅਜ਼ਰਾ ਬਿਵਸਥਾ ਦਾ ਸਿਖਾਉਣ ਵਾਲਾ ਲੱਕੜੀ ਦੇ ਇੱਕ ਤਖ਼ਤ-ਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਇਸੇ ਕੰਮ ਲਈ ਬਣਾਇਆ ਗਿਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ, ਸ਼ੇਮਾ, ਅਨਾਯਾਹ, ਊਰਿੱਯਾਹ, ਹਿਲਕੀਯਾਹ ਅਤੇ ਮਾਸੇਯਾਹ ਉਸ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੂਮ, ਹਸ਼ਬੱਦਾਨਾਹ, ਜ਼ਕਰਯਾਹ ਅਤੇ ਮਸ਼ੁੱਲਾਮ ਖੜ੍ਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.