2ਇਸ ਲਈ ਸੱਤਵੇਂ ਮਹੀਨੇ ਦੇ ਪਹਿਲੇ ਦਿਨ ਅਜ਼ਰਾ ਜਾਜਕ ਨੇ ਭਾਵੇਂ ਆਦਮੀ ਭਾਵੇਂ ਔਰਤਾਂ ਸਗੋਂ ਹੋਰ ਵੀ ਸਾਰੇ ਜੋ ਉਸ ਨੂੰ ਸਮਝ ਸਕਦੇ ਸਨ ਉਹਨਾਂ ਸਾਹਮਣੇ ਬਿਵਸਥਾ ਲਿਆਂਦੀ।
3ਉਸ ਨੇ ਇਸ ਨੂੰ ਸਵੇਰ ਤੋਂ ਦੁਪਹਿਰ ਤੱਕ ਉੱਚੀ ਆਵਾਜ਼ ਵਿੱਚ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਪੜ੍ਹਿਆ ਅਤੇ ਆਦਮੀਆਂ, ਔਰਤਾਂ ਅਤੇ ਹੋਰ ਜੋ ਸਮਝ ਸਕਦੇ ਸਨ ਅਤੇ ਸਾਰੇ ਲੋਕਾਂ ਨੇ ਬਿਵਸਥਾ ਦੀ ਪੋਥੀ ਨੂੰ ਧਿਆਨ ਨਾਲ ਸੁਣਿਆ।
4ਤਦ ਅਜ਼ਰਾ ਬਿਵਸਥਾ ਦਾ ਸਿਖਾਉਣ ਵਾਲਾ ਲੱਕੜੀ ਦੇ ਇੱਕ ਤਖ਼ਤ-ਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਇਸੇ ਕੰਮ ਲਈ ਬਣਾਇਆ ਗਿਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ, ਸ਼ੇਮਾ, ਅਨਾਯਾਹ, ਊਰਿੱਯਾਹ, ਹਿਲਕੀਯਾਹ ਅਤੇ ਮਾਸੇਯਾਹ ਉਸ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੂਮ, ਹਸ਼ਬੱਦਾਨਾਹ, ਜ਼ਕਰਯਾਹ ਅਤੇ ਮਸ਼ੁੱਲਾਮ ਖੜ੍ਹੇ ਸਨ।
5ਤਦ ਅਜ਼ਰਾ ਨੇ ਜੋ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਸੀ, ਸਾਰੀ ਪਰਜਾ ਦੇ ਵੇਖਦਿਆਂ ਪੁਸਤਕ ਨੂੰ ਖੋਲ੍ਹਿਆ ਅਤੇ ਉਸ ਦੇ ਖੋਲ੍ਹਦਿਆਂ ਸਾਰ ਹੀ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ।
6ਅਜ਼ਰਾ ਨੇ ਮਹਾਨ ਪਰਮੇਸ਼ਵਰ ਯਾਹਵੇਹ ਦੀ ਉਸਤਤ ਕੀਤੀ ਅਤੇ ਸਾਰੇ ਲੋਕਾਂ ਨੇ ਆਪਣੇ ਹੱਥ ਚੁੱਕ ਕੇ ਜਵਾਬ ਦਿੱਤਾ, “ਆਮੀਨ! ਆਮੀਨ!” ਫਿਰ ਉਹਨਾਂ ਨੇ ਮੱਥਾ ਟੇਕਿਆ ਅਤੇ ਜ਼ਮੀਨ ਵੱਲ ਮੂੰਹ ਝੁਕਾ ਕੇ ਯਾਹਵੇਹ ਦੀ ਵਡਿਆਈ ਕੀਤੀ।