9“ਤੂੰ ਮਿਸਰ ਵਿੱਚ ਸਾਡੇ ਪੁਰਖਿਆਂ ਦੇ ਦੁੱਖ ਵੇਖੇ ਅਤੇ ਤੂੰ ਲਾਲ ਸਮੁੰਦਰ ਵਿੱਚ ਉਹਨਾਂ ਦੀ ਪੁਕਾਰ ਸੁਣੀ ਸੀ।
10ਤੂੰ ਫ਼ਿਰਾਊਨ ਦੇ ਵਿਰੁੱਧ, ਉਸ ਦੇ ਸਾਰੇ ਅਧਿਕਾਰੀਆਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਦੇ ਵਿਰੁੱਧ ਨਿਸ਼ਾਨ ਅਤੇ ਅਚੰਭੇ ਕੰਮ ਵਿਖਾਏ, ਕਿਉਂ ਜੋ ਤੂੰ ਜਾਣਦਾ ਸੀ ਕਿ ਮਿਸਰੀਆਂ ਨੇ ਉਹਨਾਂ ਨਾਲ ਕਿੰਨਾ ਜ਼ੁਲਮ ਕੀਤਾ ਸੀ। ਤੂੰ ਆਪਣਾ ਨਾਮ ਬਣਾਇਆ, ਜੋ ਅੱਜ ਤੱਕ ਕਾਇਮ ਹੈ।
11ਤੂੰ ਉਹਨਾਂ ਦੇ ਅੱਗੇ ਸਮੁੰਦਰ ਨੂੰ ਵੰਡ ਦਿੱਤਾ, ਤਾਂ ਜੋ ਉਹ ਸੁੱਕੀ ਜ਼ਮੀਨ ਉੱਤੇ ਉਸ ਵਿੱਚੋਂ ਦੀ ਲੰਘੇ, ਪਰ ਤੂੰ ਉਹਨਾਂ ਦੇ ਪਿੱਛਾ ਕਰਨ ਵਾਲਿਆਂ ਨੂੰ ਤੂੰ ਡੂੰਘਿਆਈ ਵਿੱਚ ਇਸ ਤਰ੍ਹਾਂ ਸੁੱਟਿਆ ਜਿਵੇਂ ਪੱਥਰ ਡੂੰਘੇ ਪਾਣੀਆਂ ਵਿੱਚ ਸੁੱਟਿਆ ਜਾਵੇ।
12ਦਿਨ ਨੂੰ ਤੂੰ ਬੱਦਲ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਅਤੇ ਰਾਤ ਨੂੰ ਅੱਗ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਤਾਂ ਜੋ ਉਹਨਾਂ ਨੂੰ ਰਾਹ ਵਿੱਚ ਰੋਸ਼ਨੀ ਦਿੱਤੀ ਜਾ ਸਕੇ।
13“ਫਿਰ ਤੂੰ ਸੀਨਾਈ ਪਰਬਤ ਉੱਤੇ ਉਤਰਿਆ ਅਤੇ ਅਕਾਸ਼ ਵਿੱਚੋਂ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਪਣੇ ਸਿੱਧੇ ਨਿਯਮ, ਸੱਚੀ ਬਿਵਸਥਾ, ਚੰਗੀਆਂ ਬਿਧੀਆਂ ਅਤੇ ਹੁਕਮ ਉਹਨਾਂ ਨੂੰ ਦਿੱਤੇ।