ਨਹਮਯਾਹ 9

ਦਿਨ ਨੂੰ ਤੂੰ ਬੱਦਲ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਅਤੇ ਰਾਤ ਨੂੰ ਅੱਗ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਤਾਂ ਜੋ ਉਹਨਾਂ ਨੂੰ ਰਾਹ ਵਿੱਚ ਰੋਸ਼ਨੀ ਦਿੱਤੀ ਜਾ ਸਕੇ।

Nehemiah 9:12 (UKJV) Moreover you led them in the day by a cloudy pillar; and in the night by a pillar of fire, to give them light in the way wherein they should go.

10ਤੂੰ ਫ਼ਿਰਾਊਨ ਦੇ ਵਿਰੁੱਧ, ਉਸ ਦੇ ਸਾਰੇ ਅਧਿਕਾਰੀਆਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਦੇ ਵਿਰੁੱਧ ਨਿਸ਼ਾਨ ਅਤੇ ਅਚੰਭੇ ਕੰਮ ਵਿਖਾਏ, ਕਿਉਂ ਜੋ ਤੂੰ ਜਾਣਦਾ ਸੀ ਕਿ ਮਿਸਰੀਆਂ ਨੇ ਉਹਨਾਂ ਨਾਲ ਕਿੰਨਾ ਜ਼ੁਲਮ ਕੀਤਾ ਸੀ। ਤੂੰ ਆਪਣਾ ਨਾਮ ਬਣਾਇਆ, ਜੋ ਅੱਜ ਤੱਕ ਕਾਇਮ ਹੈ।

11ਤੂੰ ਉਹਨਾਂ ਦੇ ਅੱਗੇ ਸਮੁੰਦਰ ਨੂੰ ਵੰਡ ਦਿੱਤਾ, ਤਾਂ ਜੋ ਉਹ ਸੁੱਕੀ ਜ਼ਮੀਨ ਉੱਤੇ ਉਸ ਵਿੱਚੋਂ ਦੀ ਲੰਘੇ, ਪਰ ਤੂੰ ਉਹਨਾਂ ਦੇ ਪਿੱਛਾ ਕਰਨ ਵਾਲਿਆਂ ਨੂੰ ਤੂੰ ਡੂੰਘਿਆਈ ਵਿੱਚ ਇਸ ਤਰ੍ਹਾਂ ਸੁੱਟਿਆ ਜਿਵੇਂ ਪੱਥਰ ਡੂੰਘੇ ਪਾਣੀਆਂ ਵਿੱਚ ਸੁੱਟਿਆ ਜਾਵੇ।

12ਦਿਨ ਨੂੰ ਤੂੰ ਬੱਦਲ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਅਤੇ ਰਾਤ ਨੂੰ ਅੱਗ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਤਾਂ ਜੋ ਉਹਨਾਂ ਨੂੰ ਰਾਹ ਵਿੱਚ ਰੋਸ਼ਨੀ ਦਿੱਤੀ ਜਾ ਸਕੇ।

13“ਫਿਰ ਤੂੰ ਸੀਨਾਈ ਪਰਬਤ ਉੱਤੇ ਉਤਰਿਆ ਅਤੇ ਅਕਾਸ਼ ਵਿੱਚੋਂ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਪਣੇ ਸਿੱਧੇ ਨਿਯਮ, ਸੱਚੀ ਬਿਵਸਥਾ, ਚੰਗੀਆਂ ਬਿਧੀਆਂ ਅਤੇ ਹੁਕਮ ਉਹਨਾਂ ਨੂੰ ਦਿੱਤੇ।

14ਤੂੰ ਉਹਨਾਂ ਨੂੰ ਆਪਣਾ ਪਵਿੱਤਰ ਸਬਤ ਦੱਸਿਆ ਅਤੇ ਆਪਣੇ ਸੇਵਕ ਮੋਸ਼ੇਹ ਰਾਹੀਂ ਉਹਨਾਂ ਨੂੰ ਹੁਕਮ, ਫ਼ਰਮਾਨ ਅਤੇ ਬਿਵਸਥਾ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.