ਨਹਮਯਾਹ 9

ਤੂੰ ਉਹਨਾਂ ਨੂੰ ਆਪਣਾ ਪਵਿੱਤਰ ਸਬਤ ਦੱਸਿਆ ਅਤੇ ਆਪਣੇ ਸੇਵਕ ਮੋਸ਼ੇਹ ਰਾਹੀਂ ਉਹਨਾਂ ਨੂੰ ਹੁਕਮ, ਫ਼ਰਮਾਨ ਅਤੇ ਬਿਵਸਥਾ ਦਿੱਤੀ।

Nehemiah 9:14 (UKJV) And made known unto them your holy sabbath, and commandedst them precepts, statutes, and laws, by the hand of Moses your servant:

12ਦਿਨ ਨੂੰ ਤੂੰ ਬੱਦਲ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਅਤੇ ਰਾਤ ਨੂੰ ਅੱਗ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਤਾਂ ਜੋ ਉਹਨਾਂ ਨੂੰ ਰਾਹ ਵਿੱਚ ਰੋਸ਼ਨੀ ਦਿੱਤੀ ਜਾ ਸਕੇ।

13“ਫਿਰ ਤੂੰ ਸੀਨਾਈ ਪਰਬਤ ਉੱਤੇ ਉਤਰਿਆ ਅਤੇ ਅਕਾਸ਼ ਵਿੱਚੋਂ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਪਣੇ ਸਿੱਧੇ ਨਿਯਮ, ਸੱਚੀ ਬਿਵਸਥਾ, ਚੰਗੀਆਂ ਬਿਧੀਆਂ ਅਤੇ ਹੁਕਮ ਉਹਨਾਂ ਨੂੰ ਦਿੱਤੇ।

14ਤੂੰ ਉਹਨਾਂ ਨੂੰ ਆਪਣਾ ਪਵਿੱਤਰ ਸਬਤ ਦੱਸਿਆ ਅਤੇ ਆਪਣੇ ਸੇਵਕ ਮੋਸ਼ੇਹ ਰਾਹੀਂ ਉਹਨਾਂ ਨੂੰ ਹੁਕਮ, ਫ਼ਰਮਾਨ ਅਤੇ ਬਿਵਸਥਾ ਦਿੱਤੀ।

15ਉਹਨਾਂ ਦੀ ਭੁੱਖ ਮਿਟਾਉਣ ਲਈ ਤੂੰ ਉਹਨਾਂ ਨੂੰ ਸਵਰਗ ਤੋਂ ਰੋਟੀ ਦਿੱਤੀ ਅਤੇ ਉਹਨਾਂ ਦੀ ਪਿਆਸ ਬੁਝਾਉਣ ਲਈ ਚੱਟਾਨ ਵਿੱਚੋਂ ਪਾਣੀ ਕੱਢਿਆ ਅਤੇ ਉਹਨਾਂ ਨੂੰ ਕਿਹਾ ਕਿ ਜੋ ਦੇਸ਼ ਮੈਂ ਤੁਹਾਨੂੰ ਦੇਣ ਦੀ ਸਹੁੰ ਖਾਧੀ ਹੈ, ਉਸ ਉੱਤੇ ਕਬਜ਼ਾ ਕਰਨ ਲਈ ਜਾਓ।

16“ਪਰ ਉਹ ਅਤੇ ਸਾਡੇ ਪੁਰਖੇ, ਹੰਕਾਰੀ ਅਤੇ ਕਠੋਰ ਹੋ ਗਏ, ਉਹਨਾਂ ਨੇ ਤੁਹਾਡੇ ਹੁਕਮਾਂ ਨੂੰ ਨਹੀਂ ਮੰਨਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.