ਨਹਮਯਾਹ 9

ਤੂੰ ਸਿੱਖਿਆ ਦੇਣ ਲਈ ਆਪਣਾ ਨੇਕ ਆਤਮਾ ਉਹਨਾਂ ਨੂੰ ਦਿੱਤਾ। ਤੂੰ ਉਹਨਾਂ ਦੇ ਮੂੰਹੋਂ ਆਪਣਾ ਮੰਨ ਨਹੀਂ ਰੋਕਿਆ, ਅਤੇ ਉਹਨਾਂ ਦੀ ਪਿਆਸ ਲਈ ਉਹਨਾਂ ਨੂੰ ਪਾਣੀ ਦਿੱਤਾ।

Nehemiah 9:20 (UKJV) You gave also your good spirit to instruct them, and withheld not your manna from their mouth, and gave them water for their thirst.

18ਭਾਵੇਂ ਉਹਨਾਂ ਨੇ ਆਪਣੇ ਲਈ ਇੱਕ ਵੱਛੇ ਦੀ ਮੂਰਤੀ ਬਣਾਈ ਅਤੇ ਕਿਹਾ, ‘ਇਹ ਤੁਹਾਡਾ ਦੇਵਤਾ ਹੈ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ।’

19“ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਹਨਾਂ ਨੂੰ ਜੰਗਲ ਵਿੱਚ ਨਹੀਂ ਤਿਆਗਿਆ, ਦਿਨ ਨੂੰ ਰਾਹ ਵਿੱਚ ਉਹਨਾਂ ਦੀ ਅਗਵਾਈ ਕਰਨ ਲਈ ਬੱਦਲ ਦਾ ਥੰਮ੍ਹ, ਅਤੇ ਰਾਤ ਨੂੰ ਉਹਨਾਂ ਦੇ ਰਾਹ ਵਿੱਚ ਚਾਨਣ ਦੇਣ ਲਈ ਅੱਗ ਦਾ ਥੰਮ੍ਹ, ਉਹਨਾਂ ਤੋਂ ਅਲੱਗ ਨਾ ਹੋਇਆ।

20ਤੂੰ ਸਿੱਖਿਆ ਦੇਣ ਲਈ ਆਪਣਾ ਨੇਕ ਆਤਮਾ ਉਹਨਾਂ ਨੂੰ ਦਿੱਤਾ। ਤੂੰ ਉਹਨਾਂ ਦੇ ਮੂੰਹੋਂ ਆਪਣਾ ਮੰਨ ਨਹੀਂ ਰੋਕਿਆ, ਅਤੇ ਉਹਨਾਂ ਦੀ ਪਿਆਸ ਲਈ ਉਹਨਾਂ ਨੂੰ ਪਾਣੀ ਦਿੱਤਾ।

21ਚਾਲੀ ਸਾਲ ਤੱਕ ਤੂੰ ਜੰਗਲ ਵਿੱਚ ਉਹਨਾਂ ਦੀ ਪਾਲਣਾ ਕੀਤੀ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਥੁੜ ਨਾ ਰਹੀ, ਨਾ ਤਾਂ ਉਹਨਾਂ ਦੇ ਕੱਪੜੇ ਪੁਰਾਣੇ ਹੋਏ ਅਤੇ ਨਾ ਹੀ ਉਹਨਾਂ ਦੇ ਪੈਰ ਸੁੱਜੇ।

22“ਫਿਰ ਤੂੰ ਬਹੁਤ ਸਾਰੇ ਦੇਸ਼ ਅਤੇ ਜਾਤੀਆਂ ਦੇ ਲੋਕਾਂ ਨੂੰ ਉਹਨਾਂ ਦੇ ਅਧੀਨ ਕਰ ਦਿੱਤਾ ਜਿਨ੍ਹਾਂ ਨੂੰ ਤੂੰ ਉਹਨਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਅਤੇ ਉਹਨਾਂ ਨੇ ਹੇਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.