20ਤੂੰ ਸਿੱਖਿਆ ਦੇਣ ਲਈ ਆਪਣਾ ਨੇਕ ਆਤਮਾ ਉਹਨਾਂ ਨੂੰ ਦਿੱਤਾ। ਤੂੰ ਉਹਨਾਂ ਦੇ ਮੂੰਹੋਂ ਆਪਣਾ ਮੰਨ ਨਹੀਂ ਰੋਕਿਆ, ਅਤੇ ਉਹਨਾਂ ਦੀ ਪਿਆਸ ਲਈ ਉਹਨਾਂ ਨੂੰ ਪਾਣੀ ਦਿੱਤਾ।
21ਚਾਲੀ ਸਾਲ ਤੱਕ ਤੂੰ ਜੰਗਲ ਵਿੱਚ ਉਹਨਾਂ ਦੀ ਪਾਲਣਾ ਕੀਤੀ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਥੁੜ ਨਾ ਰਹੀ, ਨਾ ਤਾਂ ਉਹਨਾਂ ਦੇ ਕੱਪੜੇ ਪੁਰਾਣੇ ਹੋਏ ਅਤੇ ਨਾ ਹੀ ਉਹਨਾਂ ਦੇ ਪੈਰ ਸੁੱਜੇ।
22“ਫਿਰ ਤੂੰ ਬਹੁਤ ਸਾਰੇ ਦੇਸ਼ ਅਤੇ ਜਾਤੀਆਂ ਦੇ ਲੋਕਾਂ ਨੂੰ ਉਹਨਾਂ ਦੇ ਅਧੀਨ ਕਰ ਦਿੱਤਾ ਜਿਨ੍ਹਾਂ ਨੂੰ ਤੂੰ ਉਹਨਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਅਤੇ ਉਹਨਾਂ ਨੇ ਹੇਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ।
23ਤੁਸੀਂ ਉਹਨਾਂ ਦੇ ਬੱਚਿਆਂ ਦੀ ਗਿਣਤੀ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕੀਤੀ, ਅਤੇ ਤੁਸੀਂ ਉਹਨਾਂ ਨੂੰ ਉਸ ਧਰਤੀ ਉੱਤੇ ਲਿਆਇਆ ਜਿਸ ਵਿੱਚ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਦਾਖਲ ਹੋਣ ਅਤੇ ਕਬਜ਼ਾ ਕਰਨ ਲਈ ਕਿਹਾ ਸੀ।
24ਉਹਨਾਂ ਦੇ ਬੱਚਿਆਂ ਨੇ ਅੰਦਰ ਜਾ ਕੇ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਤੁਸੀਂ ਉਹਨਾਂ ਦੇ ਸਾਹਮਣੇ ਕਨਾਨੀਆਂ ਨੂੰ, ਜਿਹੜੇ ਦੇਸ਼ ਵਿੱਚ ਰਹਿੰਦੇ ਸਨ, ਅਧੀਨ ਕੀਤਾ। ਤੂੰ ਕਨਾਨੀਆਂ ਨੂੰ ਉਹਨਾਂ ਦੇ ਰਾਜਿਆਂ ਅਤੇ ਦੇਸ ਦੇ ਲੋਕਾਂ ਸਮੇਤ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਤਾਂ ਜੋ ਉਹਨਾਂ ਨਾਲ ਉਹਨਾਂ ਦੀ ਮਰਜ਼ੀ ਅਨੁਸਾਰ ਵਰਤਾਓ ਕਰਨ।