ਨਹਮਯਾਹ 9

ਉਹਨਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਜ਼ਮੀਨਾਂ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਹਰ ਕਿਸਮ ਦੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰਾਂ, ਪਹਿਲਾਂ ਹੀ ਪੁੱਟੇ ਹੋਏ ਖੂਹ, ਅੰਗੂਰਾਂ ਦੇ ਬਾਗ, ਜ਼ੈਤੂਨ ਦੇ ਬਾਗ ਅਤੇ ਬਹੁਤ ਸਾਰੇ ਫਲਾਂ ਦੇ ਦਰਖ਼ਤਾਂ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਰੱਜ ਕੇ ਖਾਧਾ ਅਤੇ ਚੰਗੀ ਤਰ੍ਹਾਂ ਸੰਤੁਸ਼ਟ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਅਨੰਦ ਮਾਣਦੇ ਰਹੇ

Nehemiah 9:25 (UKJV) And they took strong cities, and a fat land, and possessed houses full of all goods, wells dug, vineyards, and olive yards, and fruit trees in abundance: so they did eat, and were filled, and became fat, and delighted themselves in your great goodness.

23ਤੁਸੀਂ ਉਹਨਾਂ ਦੇ ਬੱਚਿਆਂ ਦੀ ਗਿਣਤੀ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕੀਤੀ, ਅਤੇ ਤੁਸੀਂ ਉਹਨਾਂ ਨੂੰ ਉਸ ਧਰਤੀ ਉੱਤੇ ਲਿਆਇਆ ਜਿਸ ਵਿੱਚ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਦਾਖਲ ਹੋਣ ਅਤੇ ਕਬਜ਼ਾ ਕਰਨ ਲਈ ਕਿਹਾ ਸੀ।

24ਉਹਨਾਂ ਦੇ ਬੱਚਿਆਂ ਨੇ ਅੰਦਰ ਜਾ ਕੇ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਤੁਸੀਂ ਉਹਨਾਂ ਦੇ ਸਾਹਮਣੇ ਕਨਾਨੀਆਂ ਨੂੰ, ਜਿਹੜੇ ਦੇਸ਼ ਵਿੱਚ ਰਹਿੰਦੇ ਸਨ, ਅਧੀਨ ਕੀਤਾ। ਤੂੰ ਕਨਾਨੀਆਂ ਨੂੰ ਉਹਨਾਂ ਦੇ ਰਾਜਿਆਂ ਅਤੇ ਦੇਸ ਦੇ ਲੋਕਾਂ ਸਮੇਤ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਤਾਂ ਜੋ ਉਹਨਾਂ ਨਾਲ ਉਹਨਾਂ ਦੀ ਮਰਜ਼ੀ ਅਨੁਸਾਰ ਵਰਤਾਓ ਕਰਨ।

25ਉਹਨਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਜ਼ਮੀਨਾਂ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਹਰ ਕਿਸਮ ਦੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰਾਂ, ਪਹਿਲਾਂ ਹੀ ਪੁੱਟੇ ਹੋਏ ਖੂਹ, ਅੰਗੂਰਾਂ ਦੇ ਬਾਗ, ਜ਼ੈਤੂਨ ਦੇ ਬਾਗ ਅਤੇ ਬਹੁਤ ਸਾਰੇ ਫਲਾਂ ਦੇ ਦਰਖ਼ਤਾਂ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਰੱਜ ਕੇ ਖਾਧਾ ਅਤੇ ਚੰਗੀ ਤਰ੍ਹਾਂ ਸੰਤੁਸ਼ਟ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਅਨੰਦ ਮਾਣਦੇ ਰਹੇ

26“ਪਰ ਉਹ ਅਣ-ਆਗਿਆਕਾਰ ਹੋ ਗਏ ਅਤੇ ਤੇਰੇ ਵਿਰੁੱਧ ਬਗਾਵਤ ਕੀਤੀ ਅਤੇ ਉਹਨਾਂ ਨੇ ਤੁਹਾਡੇ ਕਾਨੂੰਨ ਤੋਂ ਮੂੰਹ ਮੋੜ ਲਿਆ। ਉਹਨਾਂ ਨੇ ਤੁਹਾਡੇ ਨਬੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਤੁਹਾਡੇ ਵੱਲ ਮੋੜਨ ਲਈ ਚੇਤਾਵਨੀ ਦਿੱਤੀ ਸੀ; ਉਹਨਾਂ ਨੇ ਭਿਆਨਕ ਕੁਫ਼ਰ ਕੀਤਾ।

27ਇਸ ਲਈ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਨੇ ਉਹਨਾਂ ਉੱਤੇ ਜ਼ੁਲਮ ਕੀਤਾ। ਪਰ ਜਦੋਂ ਉਹਨਾਂ ਉੱਤੇ ਜ਼ੁਲਮ ਕੀਤੇ ਗਏ ਤਾਂ ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ। ਤੂੰ ਸਵਰਗ ਤੋਂ ਉਹਨਾਂ ਨੂੰ ਸੁਣਿਆ ਅਤੇ ਆਪਣੀ ਮਹਾਨ ਕਿਰਪਾ ਨਾਲ ਉਹਨਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.