ਨਹਮਯਾਹ 9

ਇਸ ਲਈ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਨੇ ਉਹਨਾਂ ਉੱਤੇ ਜ਼ੁਲਮ ਕੀਤਾ। ਪਰ ਜਦੋਂ ਉਹਨਾਂ ਉੱਤੇ ਜ਼ੁਲਮ ਕੀਤੇ ਗਏ ਤਾਂ ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ। ਤੂੰ ਸਵਰਗ ਤੋਂ ਉਹਨਾਂ ਨੂੰ ਸੁਣਿਆ ਅਤੇ ਆਪਣੀ ਮਹਾਨ ਕਿਰਪਾ ਨਾਲ ਉਹਨਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ।

Nehemiah 9:27 (UKJV) Therefore you delivered them into the hand of their enemies, who vexed them: and in the time of their trouble, when they cried unto you, you heard them from heaven; and according to your manifold mercies you gave them saviours, who saved them out of the hand of their enemies.

25ਉਹਨਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਜ਼ਮੀਨਾਂ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਹਰ ਕਿਸਮ ਦੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰਾਂ, ਪਹਿਲਾਂ ਹੀ ਪੁੱਟੇ ਹੋਏ ਖੂਹ, ਅੰਗੂਰਾਂ ਦੇ ਬਾਗ, ਜ਼ੈਤੂਨ ਦੇ ਬਾਗ ਅਤੇ ਬਹੁਤ ਸਾਰੇ ਫਲਾਂ ਦੇ ਦਰਖ਼ਤਾਂ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਰੱਜ ਕੇ ਖਾਧਾ ਅਤੇ ਚੰਗੀ ਤਰ੍ਹਾਂ ਸੰਤੁਸ਼ਟ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਅਨੰਦ ਮਾਣਦੇ ਰਹੇ

26“ਪਰ ਉਹ ਅਣ-ਆਗਿਆਕਾਰ ਹੋ ਗਏ ਅਤੇ ਤੇਰੇ ਵਿਰੁੱਧ ਬਗਾਵਤ ਕੀਤੀ ਅਤੇ ਉਹਨਾਂ ਨੇ ਤੁਹਾਡੇ ਕਾਨੂੰਨ ਤੋਂ ਮੂੰਹ ਮੋੜ ਲਿਆ। ਉਹਨਾਂ ਨੇ ਤੁਹਾਡੇ ਨਬੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਤੁਹਾਡੇ ਵੱਲ ਮੋੜਨ ਲਈ ਚੇਤਾਵਨੀ ਦਿੱਤੀ ਸੀ; ਉਹਨਾਂ ਨੇ ਭਿਆਨਕ ਕੁਫ਼ਰ ਕੀਤਾ।

27ਇਸ ਲਈ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਨੇ ਉਹਨਾਂ ਉੱਤੇ ਜ਼ੁਲਮ ਕੀਤਾ। ਪਰ ਜਦੋਂ ਉਹਨਾਂ ਉੱਤੇ ਜ਼ੁਲਮ ਕੀਤੇ ਗਏ ਤਾਂ ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ। ਤੂੰ ਸਵਰਗ ਤੋਂ ਉਹਨਾਂ ਨੂੰ ਸੁਣਿਆ ਅਤੇ ਆਪਣੀ ਮਹਾਨ ਕਿਰਪਾ ਨਾਲ ਉਹਨਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ।

28“ਪਰ ਜਦ ਉਹਨਾਂ ਨੂੰ ਅਰਾਮ ਮਿਲਿਆ, ਤਦ ਉਹਨਾਂ ਨੇ ਫਿਰ ਤੇਰੇ ਅੱਗੇ ਬੁਰਿਆਈ ਕੀਤੀ। ਫਿਰ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਵਿੱਚ ਛੱਡ ਦਿੱਤਾ ਤਾਂ ਜੋ ਉਹ ਉਹਨਾਂ ਉੱਤੇ ਰਾਜ ਕਰਨ ਅਤੇ ਜਦੋਂ ਉਹਨਾਂ ਨੇ ਤੈਨੂੰ ਦੁਬਾਰਾ ਦੁਹਾਈ ਦਿੱਤੀ, ਤੂੰ ਸਵਰਗ ਤੋਂ ਸੁਣਿਆ, ਅਤੇ ਤੂੰ ਆਪਣੀ ਕਿਰਪਾ ਨਾਲ ਸਮੇਂ-ਸਮੇਂ ਤੇ ਉਹਨਾਂ ਨੂੰ ਛੁਡਾਇਆ।

29“ਤੂੰ ਉਹਨਾਂ ਨੂੰ ਆਪਣੀ ਬਿਵਸਥਾ ਵੱਲ ਮੋੜਨ ਲਈ ਚੇਤਾਵਨੀ ਦਿੱਤੀ, ਪਰ ਉਹਨਾਂ ਨੇ ਹੰਕਾਰੀ ਹੋ ਕੇ ਤੇਰੇ ਹੁਕਮਾਂ ਦੀ ਉਲੰਘਣਾ ਕੀਤੀ। ਉਹਨਾਂ ਨੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਬਾਰੇ ਤੂੰ ਉਹਨਾਂ ਨੂੰ ਹੁਕਮ ਦਿੱਤਾ ਸੀ, ‘ਜਿਹੜਾ ਵਿਅਕਤੀ ਉਹਨਾਂ ਨੂੰ ਮੰਨਦਾ ਹੈ, ਉਹ ਉਹਨਾਂ ਦੁਆਰਾ ਜਿਉਂਦਾ ਰਹੇਗਾ।’ ਜ਼ਿੱਦ ਨਾਲ ਉਹਨਾਂ ਨੇ ਤੇਰੇ ਵੱਲੋਂ ਮੂੰਹ ਮੋੜ ਲਿਆ, ਕਠੋਰ ਹੋ ਗਏ ਅਤੇ ਸੁਣਨ ਤੋਂ ਇਨਕਾਰ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.