ਨਹਮਯਾਹ 9

“ਪਰ ਜਦ ਉਹਨਾਂ ਨੂੰ ਅਰਾਮ ਮਿਲਿਆ, ਤਦ ਉਹਨਾਂ ਨੇ ਫਿਰ ਤੇਰੇ ਅੱਗੇ ਬੁਰਿਆਈ ਕੀਤੀ। ਫਿਰ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਵਿੱਚ ਛੱਡ ਦਿੱਤਾ ਤਾਂ ਜੋ ਉਹ ਉਹਨਾਂ ਉੱਤੇ ਰਾਜ ਕਰਨ ਅਤੇ ਜਦੋਂ ਉਹਨਾਂ ਨੇ ਤੈਨੂੰ ਦੁਬਾਰਾ ਦੁਹਾਈ ਦਿੱਤੀ, ਤੂੰ ਸਵਰਗ ਤੋਂ ਸੁਣਿਆ, ਅਤੇ ਤੂੰ ਆਪਣੀ ਕਿਰਪਾ ਨਾਲ ਸਮੇਂ-ਸਮੇਂ ਤੇ ਉਹਨਾਂ ਨੂੰ ਛੁਡਾਇਆ।

Nehemiah 9:28 (UKJV) But after they had rest, they did evil again before you: therefore left you them in the land of their enemies, so that they had the dominion over them: yet when they returned, and cried unto you, you heard them from heaven; and many times did you deliver them according to your mercies;

26“ਪਰ ਉਹ ਅਣ-ਆਗਿਆਕਾਰ ਹੋ ਗਏ ਅਤੇ ਤੇਰੇ ਵਿਰੁੱਧ ਬਗਾਵਤ ਕੀਤੀ ਅਤੇ ਉਹਨਾਂ ਨੇ ਤੁਹਾਡੇ ਕਾਨੂੰਨ ਤੋਂ ਮੂੰਹ ਮੋੜ ਲਿਆ। ਉਹਨਾਂ ਨੇ ਤੁਹਾਡੇ ਨਬੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਤੁਹਾਡੇ ਵੱਲ ਮੋੜਨ ਲਈ ਚੇਤਾਵਨੀ ਦਿੱਤੀ ਸੀ; ਉਹਨਾਂ ਨੇ ਭਿਆਨਕ ਕੁਫ਼ਰ ਕੀਤਾ।

27ਇਸ ਲਈ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਨੇ ਉਹਨਾਂ ਉੱਤੇ ਜ਼ੁਲਮ ਕੀਤਾ। ਪਰ ਜਦੋਂ ਉਹਨਾਂ ਉੱਤੇ ਜ਼ੁਲਮ ਕੀਤੇ ਗਏ ਤਾਂ ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ। ਤੂੰ ਸਵਰਗ ਤੋਂ ਉਹਨਾਂ ਨੂੰ ਸੁਣਿਆ ਅਤੇ ਆਪਣੀ ਮਹਾਨ ਕਿਰਪਾ ਨਾਲ ਉਹਨਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ।

28“ਪਰ ਜਦ ਉਹਨਾਂ ਨੂੰ ਅਰਾਮ ਮਿਲਿਆ, ਤਦ ਉਹਨਾਂ ਨੇ ਫਿਰ ਤੇਰੇ ਅੱਗੇ ਬੁਰਿਆਈ ਕੀਤੀ। ਫਿਰ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਵਿੱਚ ਛੱਡ ਦਿੱਤਾ ਤਾਂ ਜੋ ਉਹ ਉਹਨਾਂ ਉੱਤੇ ਰਾਜ ਕਰਨ ਅਤੇ ਜਦੋਂ ਉਹਨਾਂ ਨੇ ਤੈਨੂੰ ਦੁਬਾਰਾ ਦੁਹਾਈ ਦਿੱਤੀ, ਤੂੰ ਸਵਰਗ ਤੋਂ ਸੁਣਿਆ, ਅਤੇ ਤੂੰ ਆਪਣੀ ਕਿਰਪਾ ਨਾਲ ਸਮੇਂ-ਸਮੇਂ ਤੇ ਉਹਨਾਂ ਨੂੰ ਛੁਡਾਇਆ।

29“ਤੂੰ ਉਹਨਾਂ ਨੂੰ ਆਪਣੀ ਬਿਵਸਥਾ ਵੱਲ ਮੋੜਨ ਲਈ ਚੇਤਾਵਨੀ ਦਿੱਤੀ, ਪਰ ਉਹਨਾਂ ਨੇ ਹੰਕਾਰੀ ਹੋ ਕੇ ਤੇਰੇ ਹੁਕਮਾਂ ਦੀ ਉਲੰਘਣਾ ਕੀਤੀ। ਉਹਨਾਂ ਨੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਬਾਰੇ ਤੂੰ ਉਹਨਾਂ ਨੂੰ ਹੁਕਮ ਦਿੱਤਾ ਸੀ, ‘ਜਿਹੜਾ ਵਿਅਕਤੀ ਉਹਨਾਂ ਨੂੰ ਮੰਨਦਾ ਹੈ, ਉਹ ਉਹਨਾਂ ਦੁਆਰਾ ਜਿਉਂਦਾ ਰਹੇਗਾ।’ ਜ਼ਿੱਦ ਨਾਲ ਉਹਨਾਂ ਨੇ ਤੇਰੇ ਵੱਲੋਂ ਮੂੰਹ ਮੋੜ ਲਿਆ, ਕਠੋਰ ਹੋ ਗਏ ਅਤੇ ਸੁਣਨ ਤੋਂ ਇਨਕਾਰ ਕਰ ਦਿੱਤਾ।

30ਕਈ ਸਾਲਾਂ ਤੱਕ ਤੂੰ ਉਹਨਾਂ ਨਾਲ ਸਬਰ ਕਰਦਾ ਰਿਹਾ। ਆਪਣੇ ਆਤਮਾ ਦੁਆਰਾ ਤੂੰ ਉਹਨਾਂ ਨੂੰ ਆਪਣੇ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਸੀ। ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ, ਇਸ ਲਈ ਤੂੰ ਉਹਨਾਂ ਨੂੰ ਹੋਰਨਾਂ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.