ਨਹਮਯਾਹ 9

“ਤੂੰ ਉਹਨਾਂ ਨੂੰ ਆਪਣੀ ਬਿਵਸਥਾ ਵੱਲ ਮੋੜਨ ਲਈ ਚੇਤਾਵਨੀ ਦਿੱਤੀ, ਪਰ ਉਹਨਾਂ ਨੇ ਹੰਕਾਰੀ ਹੋ ਕੇ ਤੇਰੇ ਹੁਕਮਾਂ ਦੀ ਉਲੰਘਣਾ ਕੀਤੀ। ਉਹਨਾਂ ਨੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਬਾਰੇ ਤੂੰ ਉਹਨਾਂ ਨੂੰ ਹੁਕਮ ਦਿੱਤਾ ਸੀ, ‘ਜਿਹੜਾ ਵਿਅਕਤੀ ਉਹਨਾਂ ਨੂੰ ਮੰਨਦਾ ਹੈ, ਉਹ ਉਹਨਾਂ ਦੁਆਰਾ ਜਿਉਂਦਾ ਰਹੇਗਾ।’ ਜ਼ਿੱਦ ਨਾਲ ਉਹਨਾਂ ਨੇ ਤੇਰੇ ਵੱਲੋਂ ਮੂੰਹ ਮੋੜ ਲਿਆ, ਕਠੋਰ ਹੋ ਗਏ ਅਤੇ ਸੁਣਨ ਤੋਂ ਇਨਕਾਰ ਕਰ ਦਿੱਤਾ।

Nehemiah 9:29 (UKJV) And testified against them, that you might bring them again unto your law: yet they dealt proudly, and hearkened not unto your commandments, but sinned against your judgments, (which if a man do, he shall live in them;) and withdrew the shoulder, and hardened their neck, and would not hear.

27ਇਸ ਲਈ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਨੇ ਉਹਨਾਂ ਉੱਤੇ ਜ਼ੁਲਮ ਕੀਤਾ। ਪਰ ਜਦੋਂ ਉਹਨਾਂ ਉੱਤੇ ਜ਼ੁਲਮ ਕੀਤੇ ਗਏ ਤਾਂ ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ। ਤੂੰ ਸਵਰਗ ਤੋਂ ਉਹਨਾਂ ਨੂੰ ਸੁਣਿਆ ਅਤੇ ਆਪਣੀ ਮਹਾਨ ਕਿਰਪਾ ਨਾਲ ਉਹਨਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ।

28“ਪਰ ਜਦ ਉਹਨਾਂ ਨੂੰ ਅਰਾਮ ਮਿਲਿਆ, ਤਦ ਉਹਨਾਂ ਨੇ ਫਿਰ ਤੇਰੇ ਅੱਗੇ ਬੁਰਿਆਈ ਕੀਤੀ। ਫਿਰ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਵਿੱਚ ਛੱਡ ਦਿੱਤਾ ਤਾਂ ਜੋ ਉਹ ਉਹਨਾਂ ਉੱਤੇ ਰਾਜ ਕਰਨ ਅਤੇ ਜਦੋਂ ਉਹਨਾਂ ਨੇ ਤੈਨੂੰ ਦੁਬਾਰਾ ਦੁਹਾਈ ਦਿੱਤੀ, ਤੂੰ ਸਵਰਗ ਤੋਂ ਸੁਣਿਆ, ਅਤੇ ਤੂੰ ਆਪਣੀ ਕਿਰਪਾ ਨਾਲ ਸਮੇਂ-ਸਮੇਂ ਤੇ ਉਹਨਾਂ ਨੂੰ ਛੁਡਾਇਆ।

29“ਤੂੰ ਉਹਨਾਂ ਨੂੰ ਆਪਣੀ ਬਿਵਸਥਾ ਵੱਲ ਮੋੜਨ ਲਈ ਚੇਤਾਵਨੀ ਦਿੱਤੀ, ਪਰ ਉਹਨਾਂ ਨੇ ਹੰਕਾਰੀ ਹੋ ਕੇ ਤੇਰੇ ਹੁਕਮਾਂ ਦੀ ਉਲੰਘਣਾ ਕੀਤੀ। ਉਹਨਾਂ ਨੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਬਾਰੇ ਤੂੰ ਉਹਨਾਂ ਨੂੰ ਹੁਕਮ ਦਿੱਤਾ ਸੀ, ‘ਜਿਹੜਾ ਵਿਅਕਤੀ ਉਹਨਾਂ ਨੂੰ ਮੰਨਦਾ ਹੈ, ਉਹ ਉਹਨਾਂ ਦੁਆਰਾ ਜਿਉਂਦਾ ਰਹੇਗਾ।’ ਜ਼ਿੱਦ ਨਾਲ ਉਹਨਾਂ ਨੇ ਤੇਰੇ ਵੱਲੋਂ ਮੂੰਹ ਮੋੜ ਲਿਆ, ਕਠੋਰ ਹੋ ਗਏ ਅਤੇ ਸੁਣਨ ਤੋਂ ਇਨਕਾਰ ਕਰ ਦਿੱਤਾ।

30ਕਈ ਸਾਲਾਂ ਤੱਕ ਤੂੰ ਉਹਨਾਂ ਨਾਲ ਸਬਰ ਕਰਦਾ ਰਿਹਾ। ਆਪਣੇ ਆਤਮਾ ਦੁਆਰਾ ਤੂੰ ਉਹਨਾਂ ਨੂੰ ਆਪਣੇ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਸੀ। ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ, ਇਸ ਲਈ ਤੂੰ ਉਹਨਾਂ ਨੂੰ ਹੋਰਨਾਂ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ।

31ਪਰ ਆਪਣੀ ਮਹਾਨ ਦਯਾ ਦੇ ਕਾਰਨ ਤੂੰ ਉਹਨਾਂ ਨੂੰ ਖਤਮ ਨਹੀਂ ਕੀਤਾ ਅਤੇ ਉਹਨਾਂ ਨੂੰ ਤਿਆਗਿਆ ਨਹੀਂ, ਕਿਉਂ ਜੋ ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.