ਨਹਮਯਾਹ 9

ਪਰ ਆਪਣੀ ਮਹਾਨ ਦਯਾ ਦੇ ਕਾਰਨ ਤੂੰ ਉਹਨਾਂ ਨੂੰ ਖਤਮ ਨਹੀਂ ਕੀਤਾ ਅਤੇ ਉਹਨਾਂ ਨੂੰ ਤਿਆਗਿਆ ਨਹੀਂ, ਕਿਉਂ ਜੋ ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ।

Nehemiah 9:31 (UKJV) Nevertheless for your great mercies' sake you did not utterly consume them, nor forsake them; for you are a gracious and merciful God.

29“ਤੂੰ ਉਹਨਾਂ ਨੂੰ ਆਪਣੀ ਬਿਵਸਥਾ ਵੱਲ ਮੋੜਨ ਲਈ ਚੇਤਾਵਨੀ ਦਿੱਤੀ, ਪਰ ਉਹਨਾਂ ਨੇ ਹੰਕਾਰੀ ਹੋ ਕੇ ਤੇਰੇ ਹੁਕਮਾਂ ਦੀ ਉਲੰਘਣਾ ਕੀਤੀ। ਉਹਨਾਂ ਨੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਬਾਰੇ ਤੂੰ ਉਹਨਾਂ ਨੂੰ ਹੁਕਮ ਦਿੱਤਾ ਸੀ, ‘ਜਿਹੜਾ ਵਿਅਕਤੀ ਉਹਨਾਂ ਨੂੰ ਮੰਨਦਾ ਹੈ, ਉਹ ਉਹਨਾਂ ਦੁਆਰਾ ਜਿਉਂਦਾ ਰਹੇਗਾ।’ ਜ਼ਿੱਦ ਨਾਲ ਉਹਨਾਂ ਨੇ ਤੇਰੇ ਵੱਲੋਂ ਮੂੰਹ ਮੋੜ ਲਿਆ, ਕਠੋਰ ਹੋ ਗਏ ਅਤੇ ਸੁਣਨ ਤੋਂ ਇਨਕਾਰ ਕਰ ਦਿੱਤਾ।

30ਕਈ ਸਾਲਾਂ ਤੱਕ ਤੂੰ ਉਹਨਾਂ ਨਾਲ ਸਬਰ ਕਰਦਾ ਰਿਹਾ। ਆਪਣੇ ਆਤਮਾ ਦੁਆਰਾ ਤੂੰ ਉਹਨਾਂ ਨੂੰ ਆਪਣੇ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਸੀ। ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ, ਇਸ ਲਈ ਤੂੰ ਉਹਨਾਂ ਨੂੰ ਹੋਰਨਾਂ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ।

31ਪਰ ਆਪਣੀ ਮਹਾਨ ਦਯਾ ਦੇ ਕਾਰਨ ਤੂੰ ਉਹਨਾਂ ਨੂੰ ਖਤਮ ਨਹੀਂ ਕੀਤਾ ਅਤੇ ਉਹਨਾਂ ਨੂੰ ਤਿਆਗਿਆ ਨਹੀਂ, ਕਿਉਂ ਜੋ ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ।

32“ਹੁਣ ਹੇ ਸਾਡੇ ਪਰਮੇਸ਼ਵਰ! ਤੂੰ ਜੋ ਵੱਡਾ ਅਤੇ ਬਲਵੰਤ ਅਤੇ ਭੈਅ ਯੋਗ ਪਰਮੇਸ਼ਵਰ ਹੈ ਅਤੇ ਆਪਣੇ ਨੇਮ ਦੀ ਪਾਲਣਾ ਕਰਦਾ ਅਤੇ ਦਯਾ ਕਰਦਾ ਹੈ, ਇਹ ਸਾਰਾ ਕਸ਼ਟ ਜਿਹੜਾ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੇ ਉੱਤੇ ਅਤੇ ਸਾਡੇ ਰਾਜਿਆਂ, ਸਾਡੇ ਹਾਕਮਾਂ, ਸਾਡੇ ਜਾਜਕਾਂ, ਸਾਡੇ ਨਬੀਆਂ, ਸਾਡੇ ਪੁਰਖਿਆਂ ਅਤੇ ਤੇਰੀ ਸਾਰੀ ਪਰਜਾ ਉੱਤੇ ਬੀਤਿਆ ਹੈ, ਉਹ ਤੇਰੇ ਸਨਮੁਖ ਮਾਮੂਲੀ ਨਾ ਜਾਣਿਆ ਜਾਵੇ।

33ਜੋ ਕੁਝ ਸਾਡੇ ਨਾਲ ਹੋਇਆ ਹੈ, ਉਸ ਵਿੱਚ ਤੂੰ ਧਰਮੀ ਹੈ, ਕਿਉਂ ਜੋ ਤੂੰ ਸਾਡੇ ਨਾਲ ਸਚਿਆਈ ਨਾਲ ਵਰਤਿਆ ਹੈ ਪਰ ਅਸੀਂ ਦੁਸ਼ਟਤਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.