ਗਿਣਤੀ 10

ਪਰ ਮੋਸ਼ੇਹ ਨੇ ਆਖਿਆ, “ਕਿਰਪਾ ਕਰਕੇ ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈ ਕਿ ਸਾਨੂੰ ਉਜਾੜ ਵਿੱਚ ਕਿੱਥੇ ਡੇਰਾ ਲਾਉਣਾ ਚਾਹੀਦਾ ਹੈ, ਸਗੋਂ ਤੇਰੀਆਂ ਅੱਖਾਂ ਸਾਡੇ ਲਈ ਅਗਵਾਈ ਦਾ ਕੰਮ ਕਰਦੀਆਂ ਹਨ।

Numbers 10:31 (UKJV) And he said, Leave us not, I pray you; forasmuch as you know how we are to camp in the wilderness, and you may be to us instead of eyes.

29ਹੁਣ ਮੋਸ਼ੇਹ ਨੇ ਆਪਣੇ ਸਹੁਰੇ ਰਊਏਲ ਮਿਦਯਾਨੀ ਦੇ ਪੁੱਤਰ ਹੋਬਾਬ ਨੂੰ ਆਖਿਆ, “ਅਸੀਂ ਉਸ ਥਾਂ ਵੱਲ ਜਾ ਰਹੇ ਹਾਂ ਜਿਸ ਬਾਰੇ ਯਾਹਵੇਹ ਨੇ ਆਖਿਆ ਸੀ, ‘ਮੈਂ ਤੈਨੂੰ ਦਿਆਂਗਾ।’ ਸਾਡੇ ਨਾਲ ਚੱਲ ਅਤੇ ਅਸੀਂ ਤੇਰੇ ਨਾਲ ਭਲਿਆਈ ਕਰਾਂਗੇ ਕਿਉਂਕਿ ਯਾਹਵੇਹ ਨੇ ਇਸਰਾਏਲ ਨਾਲ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ।”

30ਉਸ ਨੇ ਉੱਤਰ ਦਿੱਤਾ, “ਨਹੀਂ, ਮੈਂ ਨਹੀਂ ਜਾਵਾਂਗਾ, ਮੈਂ ਆਪਣੀ ਧਰਤੀ ਅਤੇ ਆਪਣੇ ਲੋਕਾਂ ਵਿੱਚ ਵਾਪਸ ਜਾ ਰਿਹਾ ਹਾਂ।”

31ਪਰ ਮੋਸ਼ੇਹ ਨੇ ਆਖਿਆ, “ਕਿਰਪਾ ਕਰਕੇ ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈ ਕਿ ਸਾਨੂੰ ਉਜਾੜ ਵਿੱਚ ਕਿੱਥੇ ਡੇਰਾ ਲਾਉਣਾ ਚਾਹੀਦਾ ਹੈ, ਸਗੋਂ ਤੇਰੀਆਂ ਅੱਖਾਂ ਸਾਡੇ ਲਈ ਅਗਵਾਈ ਦਾ ਕੰਮ ਕਰਦੀਆਂ ਹਨ।

32ਜੇਕਰ ਤੂੰ ਸਾਡੇ ਨਾਲ ਚੱਲੇਗਾ, ਤਾਂ ਜੋ ਵੀ ਚੰਗੀਆਂ ਚੀਜ਼ਾਂ ਯਾਹਵੇਹ ਸਾਨੂੰ ਦੇਵੇਗਾ, ਤੇਰੇ ਨਾਲ ਸਾਂਝਾ ਕਰਾਂਗੇ।”

33ਇਸ ਲਈ ਉਹ ਯਾਹਵੇਹ ਦੇ ਪਰਬਤ ਤੋਂ ਨਿਕਲੇ ਅਤੇ ਤਿੰਨ ਦਿਨ ਸਫ਼ਰ ਕੀਤਾ। ਯਾਹਵੇਹ ਦੇ ਨੇਮ ਦਾ ਸੰਦੂਕ ਉਹਨਾਂ ਤਿੰਨਾਂ ਦਿਨਾਂ ਵਿੱਚ ਉਹਨਾਂ ਦੇ ਅੱਗੇ-ਅੱਗੇ ਚੱਲਿਆ ਤਾਂ ਜੋ ਉਹਨਾਂ ਨੂੰ ਆਰਾਮ ਕਰਨ ਲਈ ਜਗ੍ਹਾ ਮਿਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.