31ਪਰ ਮੋਸ਼ੇਹ ਨੇ ਆਖਿਆ, “ਕਿਰਪਾ ਕਰਕੇ ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈ ਕਿ ਸਾਨੂੰ ਉਜਾੜ ਵਿੱਚ ਕਿੱਥੇ ਡੇਰਾ ਲਾਉਣਾ ਚਾਹੀਦਾ ਹੈ, ਸਗੋਂ ਤੇਰੀਆਂ ਅੱਖਾਂ ਸਾਡੇ ਲਈ ਅਗਵਾਈ ਦਾ ਕੰਮ ਕਰਦੀਆਂ ਹਨ।
32ਜੇਕਰ ਤੂੰ ਸਾਡੇ ਨਾਲ ਚੱਲੇਗਾ, ਤਾਂ ਜੋ ਵੀ ਚੰਗੀਆਂ ਚੀਜ਼ਾਂ ਯਾਹਵੇਹ ਸਾਨੂੰ ਦੇਵੇਗਾ, ਤੇਰੇ ਨਾਲ ਸਾਂਝਾ ਕਰਾਂਗੇ।”
33ਇਸ ਲਈ ਉਹ ਯਾਹਵੇਹ ਦੇ ਪਰਬਤ ਤੋਂ ਨਿਕਲੇ ਅਤੇ ਤਿੰਨ ਦਿਨ ਸਫ਼ਰ ਕੀਤਾ। ਯਾਹਵੇਹ ਦੇ ਨੇਮ ਦਾ ਸੰਦੂਕ ਉਹਨਾਂ ਤਿੰਨਾਂ ਦਿਨਾਂ ਵਿੱਚ ਉਹਨਾਂ ਦੇ ਅੱਗੇ-ਅੱਗੇ ਚੱਲਿਆ ਤਾਂ ਜੋ ਉਹਨਾਂ ਨੂੰ ਆਰਾਮ ਕਰਨ ਲਈ ਜਗ੍ਹਾ ਮਿਲੇ।
34ਯਾਹਵੇਹ ਦਾ ਬੱਦਲ ਦਿਨ ਵੇਲੇ ਉਹਨਾਂ ਉੱਤੇ ਛਾਇਆ ਹੋਇਆ ਸੀ ਜਦੋਂ ਉਹ ਡੇਰੇ ਤੋਂ ਨਿਕਲਦੇ ਸਨ।
35ਇਸ ਤਰ੍ਹਾਂ ਹੁੰਦਾ ਸੀ, ਜਦ ਸੰਦੂਕ ਦਾ ਕੂਚ ਹੁੰਦਾ ਸੀ, ਮੋਸ਼ੇਹ ਆਖਦਾ ਸੀ, “ਉੱਠ, ਯਾਹਵੇਹ! ਤੇਰੇ ਦੁਸ਼ਮਣ ਖਿੱਲਰ ਜਾਣ; ਤੇਰੇ ਦੁਸ਼ਮਣ ਤੇਰੇ ਅੱਗੋਂ ਭੱਜ ਜਾਣ।”