ਗਿਣਤੀ 10

ਯਾਹਵੇਹ ਦਾ ਬੱਦਲ ਦਿਨ ਵੇਲੇ ਉਹਨਾਂ ਉੱਤੇ ਛਾਇਆ ਹੋਇਆ ਸੀ ਜਦੋਂ ਉਹ ਡੇਰੇ ਤੋਂ ਨਿਕਲਦੇ ਸਨ।

Numbers 10:34 (UKJV) And the cloud of the LORD was upon them by day, when they went out of the camp.

32ਜੇਕਰ ਤੂੰ ਸਾਡੇ ਨਾਲ ਚੱਲੇਗਾ, ਤਾਂ ਜੋ ਵੀ ਚੰਗੀਆਂ ਚੀਜ਼ਾਂ ਯਾਹਵੇਹ ਸਾਨੂੰ ਦੇਵੇਗਾ, ਤੇਰੇ ਨਾਲ ਸਾਂਝਾ ਕਰਾਂਗੇ।”

33ਇਸ ਲਈ ਉਹ ਯਾਹਵੇਹ ਦੇ ਪਰਬਤ ਤੋਂ ਨਿਕਲੇ ਅਤੇ ਤਿੰਨ ਦਿਨ ਸਫ਼ਰ ਕੀਤਾ। ਯਾਹਵੇਹ ਦੇ ਨੇਮ ਦਾ ਸੰਦੂਕ ਉਹਨਾਂ ਤਿੰਨਾਂ ਦਿਨਾਂ ਵਿੱਚ ਉਹਨਾਂ ਦੇ ਅੱਗੇ-ਅੱਗੇ ਚੱਲਿਆ ਤਾਂ ਜੋ ਉਹਨਾਂ ਨੂੰ ਆਰਾਮ ਕਰਨ ਲਈ ਜਗ੍ਹਾ ਮਿਲੇ।

34ਯਾਹਵੇਹ ਦਾ ਬੱਦਲ ਦਿਨ ਵੇਲੇ ਉਹਨਾਂ ਉੱਤੇ ਛਾਇਆ ਹੋਇਆ ਸੀ ਜਦੋਂ ਉਹ ਡੇਰੇ ਤੋਂ ਨਿਕਲਦੇ ਸਨ।

35ਇਸ ਤਰ੍ਹਾਂ ਹੁੰਦਾ ਸੀ, ਜਦ ਸੰਦੂਕ ਦਾ ਕੂਚ ਹੁੰਦਾ ਸੀ, ਮੋਸ਼ੇਹ ਆਖਦਾ ਸੀ, “ਉੱਠ, ਯਾਹਵੇਹ! ਤੇਰੇ ਦੁਸ਼ਮਣ ਖਿੱਲਰ ਜਾਣ; ਤੇਰੇ ਦੁਸ਼ਮਣ ਤੇਰੇ ਅੱਗੋਂ ਭੱਜ ਜਾਣ।”

36ਜਦੋਂ ਵੀ ਇਹ ਆਰਾਮ ਕਰਨ ਲਈ ਠਹਿਰਦਾ, ਮੋਸ਼ੇਹ ਆਖਦਾ ਹੁੰਦਾ ਸੀ, “ਹੇ ਯਾਹਵੇਹ, ਇਸਰਾਏਲ ਦੇ ਅਣਗਿਣਤ ਹਜ਼ਾਰਾਂ ਲੋਕਾਂ ਕੋਲ ਵਾਪਸ ਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.