6ਜਦੋਂ ਸਾਹ ਖਿੱਚ ਕੇ ਦੂਸਰੀ ਵਾਰ ਤੁਰ੍ਹੀ ਵਜਾਈ ਜਾਂਦੀ ਹੈ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। ਇਸ ਤਰ੍ਹਾਂ ਕੂਚ ਕਰਨ ਲਈ ਉਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਸੀ।
7ਜਦੋਂ ਵੀ ਸਭਾ ਇਕੱਠੀ ਹੋਵੇ, ਤੁਸੀਂ ਬਿਨਾਂ ਕਿਸੇ ਚੇਤਾਵਨੀ ਦੇ ਤੁਰ੍ਹੀ ਵਜਾਓ।
8“ਹਾਰੋਨ ਦੇ ਪੁੱਤਰ, ਜਾਜਕ ਤੁਰ੍ਹੀਆਂ ਵਜਾਉਣ। ਇਹ ਤੁਹਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦਾ ਨਿਯਮ ਹੋਵੇ।
9ਜਦੋਂ ਤੁਸੀਂ ਆਪਣੇ ਦੇਸ਼ ਵਿੱਚ ਕਿਸੇ ਦੁਸ਼ਮਣ ਦੇ ਵਿਰੁੱਧ ਲੜਾਈ ਵਿੱਚ ਜਾਂਦੇ ਹੋ ਜੋ ਤੁਹਾਡੇ ਉੱਤੇ ਜ਼ੁਲਮ ਕਰਦੇ ਹਨ, ਤਾਂ ਸਾਹ ਖਿੱਚ ਕੇ ਤੁਰ੍ਹੀ ਬਜਾਓ। ਫਿਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਦੁਆਰਾ ਚੇਤੇ ਕੀਤੇ ਜਾਓਗੇ, ਅਤੇ ਤੁਸੀਂ ਆਪ ਨੇ ਦੁਸ਼ਮਣਾਂ ਤੋਂ ਬਚਾਏ ਜਾਓਗੇ।
10ਅਤੇ ਤੁਹਾਡੇ ਅਨੰਦ ਦੇ ਸਮੇਂ, ਤੁਹਾਡੇ ਠਹਿਰਾਏ ਹੋਏ ਤਿਉਹਾਰਾਂ ਅਤੇ ਨਵੇਂ ਚੰਦ ਦੇ ਤਿਉਹਾਰਾਂ ਉੱਤੇ, ਤੁਸੀਂ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਉੱਤੇ ਤੁਰ੍ਹੀਆਂ ਵਜਾਉਣੀਆਂ ਹਨ, ਅਤੇ ਉਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਯਾਦਗਾਰ ਹੋਣਗੀਆਂ। ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ।”