ਗਿਣਤੀ 11

ਕੀ ਉਹਨਾਂ ਕੋਲ ਕਾਫ਼ੀ ਹੋਵੇਗਾ ਜੇਕਰ ਸਾਰੇ ਇੱਜੜ ਅਤੇ ਪਸ਼ੂ ਉਹਨਾਂ ਲਈ ਵੱਢੇ ਜਾਣ? ਕੀ ਉਹਨਾਂ ਕੋਲ ਕਾਫ਼ੀ ਹੋਵੇਗਾ ਜੇਕਰ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉਹਨਾਂ ਲਈ ਫੜੀਆਂ ਜਾਣ?”

Numbers 11:22 (UKJV) Shall the flocks and the herds be slain for them, to suffice them? or shall all the fish of the sea be gathered together for them, to suffice them?

20ਸਗੋਂ ਪੂਰੇ ਮਹੀਨੇ ਲਈ, ਜਦੋਂ ਤੱਕ ਇਹ ਤੁਹਾਡੀਆਂ ਨਾਸਾਂ ਵਿੱਚੋਂ ਬਾਹਰ ਨਾ ਨਿਕਲੇ ਅਤੇ ਤੁਸੀਂ ਇਸ ਨੂੰ ਨਫ਼ਰਤ ਨਾ ਕਰੋ ਕਿਉਂਕਿ ਤੁਸੀਂ ਯਾਹਵੇਹ ਨੂੰ ਤੁੱਛ ਗਿਣਿਆ ਹੈ, ਜੋ ਉਹਨਾਂ ਵਿੱਚ ਹੈ। ਤੁਸੀਂ, ਅਤੇ ਉਸ ਦੇ ਅੱਗੇ ਰੋਂਦੇ ਹੋਏ ਕਿਹਾ, “ਅਸੀਂ ਮਿਸਰ ਵਿੱਚੋਂ ਕਿਉਂ ਬਾਹਰ ਆਏ?” ’ ”

21ਪਰ ਮੋਸ਼ੇਹ ਨੇ ਆਖਿਆ, “ਮੈਂ ਇੱਥੇ ਛੇ ਲੱਖ ਪੈਦਲ ਆਦਮੀਆਂ ਵਿੱਚੋਂ ਇੱਕ ਹਾਂ ਅਤੇ ਤੁਸੀਂ ਆਖਦੇ ਹੋ, ‘ਮੈਂ ਉਹਨਾਂ ਨੂੰ ਪੂਰਾ ਮਹੀਨਾ ਖਾਣ ਲਈ ਮਾਸ ਦਿਆਂਗਾ!’

22ਕੀ ਉਹਨਾਂ ਕੋਲ ਕਾਫ਼ੀ ਹੋਵੇਗਾ ਜੇਕਰ ਸਾਰੇ ਇੱਜੜ ਅਤੇ ਪਸ਼ੂ ਉਹਨਾਂ ਲਈ ਵੱਢੇ ਜਾਣ? ਕੀ ਉਹਨਾਂ ਕੋਲ ਕਾਫ਼ੀ ਹੋਵੇਗਾ ਜੇਕਰ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉਹਨਾਂ ਲਈ ਫੜੀਆਂ ਜਾਣ?”

23ਯਾਹਵੇਹ ਨੇ ਮੋਸ਼ੇਹ ਨੂੰ ਉੱਤਰ ਦਿੱਤਾ, “ਕੀ ਯਾਹਵੇਹ ਦੀ ਬਾਂਹ ਬਹੁਤ ਛੋਟੀ ਹੈ? ਹੁਣ ਤੁਸੀਂ ਦੇਖੋਗੇ ਕਿ ਜੋ ਮੈਂ ਕਹਿੰਦਾ ਹਾਂ ਉਹ ਤੁਹਾਡੇ ਲਈ ਸੱਚ ਹੁੰਦਾ ਹੈ ਜਾਂ ਨਹੀਂ।”

24ਇਸ ਲਈ ਮੋਸ਼ੇਹ ਬਾਹਰ ਗਿਆ ਅਤੇ ਲੋਕਾਂ ਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਯਾਹਵੇਹ ਨੇ ਆਖੀਆਂ ਸਨ। ਉਸ ਨੇ ਉਹਨਾਂ ਦੇ ਸੱਤਰ ਬਜ਼ੁਰਗਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.