8ਮੈਂ ਉਸ ਨਾਲ ਆਹਮੋ-ਸਾਹਮਣੇ ਗੱਲ ਕਰਦਾ ਹਾਂ, ਸਾਫ਼-ਸਾਫ਼, ਬੁਝਾਰਤਾਂ ਵਿੱਚ ਨਹੀਂ, ਉਹ ਯਾਹਵੇਹ ਦੇ ਰੂਪ ਨੂੰ ਵੇਖਦਾ ਹੈ। ਫਿਰ ਤੁਸੀਂ ਮੇਰੇ ਸੇਵਕ ਮੋਸ਼ੇਹ ਦੇ ਵਿਰੁੱਧ ਬੁਰਾ ਬੋਲਣ ਤੋਂ ਕਿਉਂ ਨਹੀਂ ਡਰੇ?”
9ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ ਅਤੇ ਉਹ ਉਹਨਾਂ ਨੂੰ ਛੱਡ ਚਲਾ ਗਿਆ।
10ਜਦੋਂ ਬੱਦਲ ਤੰਬੂ ਦੇ ਉੱਪਰੋਂ ਉੱਠਿਆ, ਤਾਂ ਮਰਿਯਮ ਦੀ ਚਮੜੀ ਕੋੜ੍ਹ ਨਾਲ ਭਰ ਗਈ ਸੀ, ਇਹ ਬਰਫ਼ ਵਾਂਗ ਚਿੱਟੀ ਹੋ ਗਈ। ਹਾਰੋਨ ਉਸ ਵੱਲ ਮੁੜਿਆ ਅਤੇ ਦੇਖਿਆ ਕਿ ਉਸ ਨੂੰ ਚਮੜੀ ਦਾ ਰੋਗ ਹੈ,
11ਅਤੇ ਹਾਰੋਨ ਨੇ ਮੋਸ਼ੇਹ ਨੂੰ ਕਿਹਾ, “ਮੇਰੇ ਮਹਾਰਾਜ, ਕਿਰਪਾ ਕਰਕੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਵਿਰੁੱਧ ਉਹ ਪਾਪ ਨਾ ਕਰੋ ਜੋ ਅਸੀਂ ਮੂਰਖਤਾ ਨਾਲ ਕੀਤਾ ਹੈ।
12ਉਸ ਨੂੰ ਮਰੇ ਹੋਏ ਬੱਚੇ ਵਰਗਾ ਨਾ ਹੋਣ ਦਿਓ ਜਿਸ ਦਾ ਸਰੀਰ ਆਪਣੀ ਮਾਂ ਦੀ ਕੁੱਖ ਵਿੱਚ ਇਵੇਂ ਹੋਵੇ ਜਿਵੇਂ ਉਸ ਦਾ ਮਾਸ ਅੱਧਾ ਗਲਿਆ ਹੋਇਆ ਹੈ।”