ਗਿਣਤੀ 12

ਮੈਂ ਉਸ ਨਾਲ ਆਹਮੋ-ਸਾਹਮਣੇ ਗੱਲ ਕਰਦਾ ਹਾਂ, ਸਾਫ਼-ਸਾਫ਼, ਬੁਝਾਰਤਾਂ ਵਿੱਚ ਨਹੀਂ, ਉਹ ਯਾਹਵੇਹ ਦੇ ਰੂਪ ਨੂੰ ਵੇਖਦਾ ਹੈ। ਫਿਰ ਤੁਸੀਂ ਮੇਰੇ ਸੇਵਕ ਮੋਸ਼ੇਹ ਦੇ ਵਿਰੁੱਧ ਬੁਰਾ ਬੋਲਣ ਤੋਂ ਕਿਉਂ ਨਹੀਂ ਡਰੇ?”

Numbers 12:8 (UKJV) With him will I speak mouth to mouth, even apparently, and not in dark speeches; and the embodiment of the LORD shall he behold: wherefore then were all of you not afraid to speak against my servant Moses?

6ਉਸ ਨੇ ਕਿਹਾ, “ਮੇਰੀਆਂ ਗੱਲਾਂ ਨੂੰ ਸੁਣੋ: “ਜਦੋਂ ਤੁਹਾਡੇ ਵਿੱਚ ਕੋਈ ਨਬੀ ਹੁੰਦਾ ਹੈ, ਮੈਂ ਯਾਹਵੇਹ, ਆਪਣੇ ਆਪ ਨੂੰ ਦਰਸ਼ਨਾਂ ਵਿੱਚ ਉਹਨਾਂ ਉੱਤੇ ਪਰਗਟ ਕਰਦਾ ਹਾਂ, ਮੈਂ ਉਹਨਾਂ ਨਾਲ ਸੁਪਨਿਆਂ ਵਿੱਚ ਗੱਲ ਕਰਦਾ ਹਾਂ।

7ਪਰ ਇਹ ਮੇਰੇ ਸੇਵਕ ਮੋਸ਼ੇਹ ਬਾਰੇ ਸੱਚ ਨਹੀਂ ਹੈ। ਉਹ ਮੇਰੇ ਸਾਰੇ ਘਰ ਵਿੱਚ ਵਫ਼ਾਦਾਰ ਹੈ।

8ਮੈਂ ਉਸ ਨਾਲ ਆਹਮੋ-ਸਾਹਮਣੇ ਗੱਲ ਕਰਦਾ ਹਾਂ, ਸਾਫ਼-ਸਾਫ਼, ਬੁਝਾਰਤਾਂ ਵਿੱਚ ਨਹੀਂ, ਉਹ ਯਾਹਵੇਹ ਦੇ ਰੂਪ ਨੂੰ ਵੇਖਦਾ ਹੈ। ਫਿਰ ਤੁਸੀਂ ਮੇਰੇ ਸੇਵਕ ਮੋਸ਼ੇਹ ਦੇ ਵਿਰੁੱਧ ਬੁਰਾ ਬੋਲਣ ਤੋਂ ਕਿਉਂ ਨਹੀਂ ਡਰੇ?”

9ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ ਅਤੇ ਉਹ ਉਹਨਾਂ ਨੂੰ ਛੱਡ ਚਲਾ ਗਿਆ।

10ਜਦੋਂ ਬੱਦਲ ਤੰਬੂ ਦੇ ਉੱਪਰੋਂ ਉੱਠਿਆ, ਤਾਂ ਮਰਿਯਮ ਦੀ ਚਮੜੀ ਕੋੜ੍ਹ ਨਾਲ ਭਰ ਗਈ ਸੀ, ਇਹ ਬਰਫ਼ ਵਾਂਗ ਚਿੱਟੀ ਹੋ ਗਈ। ਹਾਰੋਨ ਉਸ ਵੱਲ ਮੁੜਿਆ ਅਤੇ ਦੇਖਿਆ ਕਿ ਉਸ ਨੂੰ ਚਮੜੀ ਦਾ ਰੋਗ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.