4ਉਸੇ ਵੇਲੇ ਯਾਹਵੇਹ ਨੇ ਮੋਸ਼ੇਹ, ਹਾਰੋਨ ਅਤੇ ਮਰਿਯਮ ਨੂੰ ਆਖਿਆ, “ਤੁਸੀਂ ਤਿੰਨੋਂ, ਮੰਡਲੀ ਵਾਲੇ ਤੰਬੂ ਵੱਲ ਬਾਹਰ ਆਓ।” ਇਸ ਲਈ ਉਹ ਤਿੰਨੇ ਬਾਹਰ ਚਲੇ ਗਏ।
5ਫਿਰ ਯਾਹਵੇਹ ਬੱਦਲ ਦੇ ਥੰਮ੍ਹ ਵਿੱਚ ਹੇਠਾਂ ਆਇਆ। ਉਹ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਹੋਇਆ ਅਤੇ ਹਾਰੋਨ ਅਤੇ ਮਰਿਯਮ ਨੂੰ ਅੱਗੇ ਬੁਲਾਇਆ ਅਤੇ ਜਦੋਂ ਉਹ ਦੋਵੇਂ ਅੱਗੇ ਵਧੇ,
6ਉਸ ਨੇ ਕਿਹਾ, “ਮੇਰੀਆਂ ਗੱਲਾਂ ਨੂੰ ਸੁਣੋ: “ਜਦੋਂ ਤੁਹਾਡੇ ਵਿੱਚ ਕੋਈ ਨਬੀ ਹੁੰਦਾ ਹੈ, ਮੈਂ ਯਾਹਵੇਹ, ਆਪਣੇ ਆਪ ਨੂੰ ਦਰਸ਼ਨਾਂ ਵਿੱਚ ਉਹਨਾਂ ਉੱਤੇ ਪਰਗਟ ਕਰਦਾ ਹਾਂ, ਮੈਂ ਉਹਨਾਂ ਨਾਲ ਸੁਪਨਿਆਂ ਵਿੱਚ ਗੱਲ ਕਰਦਾ ਹਾਂ।
7ਪਰ ਇਹ ਮੇਰੇ ਸੇਵਕ ਮੋਸ਼ੇਹ ਬਾਰੇ ਸੱਚ ਨਹੀਂ ਹੈ। ਉਹ ਮੇਰੇ ਸਾਰੇ ਘਰ ਵਿੱਚ ਵਫ਼ਾਦਾਰ ਹੈ।
8ਮੈਂ ਉਸ ਨਾਲ ਆਹਮੋ-ਸਾਹਮਣੇ ਗੱਲ ਕਰਦਾ ਹਾਂ, ਸਾਫ਼-ਸਾਫ਼, ਬੁਝਾਰਤਾਂ ਵਿੱਚ ਨਹੀਂ, ਉਹ ਯਾਹਵੇਹ ਦੇ ਰੂਪ ਨੂੰ ਵੇਖਦਾ ਹੈ। ਫਿਰ ਤੁਸੀਂ ਮੇਰੇ ਸੇਵਕ ਮੋਸ਼ੇਹ ਦੇ ਵਿਰੁੱਧ ਬੁਰਾ ਬੋਲਣ ਤੋਂ ਕਿਉਂ ਨਹੀਂ ਡਰੇ?”