ਗਿਣਤੀ 12

ਉਸੇ ਵੇਲੇ ਯਾਹਵੇਹ ਨੇ ਮੋਸ਼ੇਹ, ਹਾਰੋਨ ਅਤੇ ਮਰਿਯਮ ਨੂੰ ਆਖਿਆ, “ਤੁਸੀਂ ਤਿੰਨੋਂ, ਮੰਡਲੀ ਵਾਲੇ ਤੰਬੂ ਵੱਲ ਬਾਹਰ ਆਓ।” ਇਸ ਲਈ ਉਹ ਤਿੰਨੇ ਬਾਹਰ ਚਲੇ ਗਏ।

Numbers 12:4 (UKJV) And the LORD spoke suddenly unto Moses, and unto Aaron, and unto Miriam, Come out all of you three unto the tabernacle of the congregation. And they three came out.

2ਉਹਨਾਂ ਨੇ ਆਖਿਆ, “ਕੀ ਯਾਹਵੇਹ ਸਿਰਫ ਮੋਸ਼ੇਹ ਰਾਹੀਂ ਹੀ ਬੋਲਿਆ ਹੈ? ਕੀ ਉਹ ਸਾਡੇ ਰਾਹੀਂ ਨਹੀਂ ਬੋਲਿਆ?” ਅਤੇ ਯਾਹਵੇਹ ਨੇ ਉਹਨਾਂ ਦੀਆਂ ਇਹ ਗੱਲਾਂ ਸੁਣੀਆਂ।

3(ਹੁਣ ਮੋਸ਼ੇਹ ਇੱਕ ਬਹੁਤ ਹੀ ਨਿਮਰ ਮਨੁੱਖ ਸੀ, ਜੋ ਧਰਤੀ ਉੱਤੇ ਵੱਸਦੇ ਸਾਰੇ ਮਨੁੱਖਾਂ ਨਾਲੋਂ ਨਿਮਰ ਸੀ।)

4ਉਸੇ ਵੇਲੇ ਯਾਹਵੇਹ ਨੇ ਮੋਸ਼ੇਹ, ਹਾਰੋਨ ਅਤੇ ਮਰਿਯਮ ਨੂੰ ਆਖਿਆ, “ਤੁਸੀਂ ਤਿੰਨੋਂ, ਮੰਡਲੀ ਵਾਲੇ ਤੰਬੂ ਵੱਲ ਬਾਹਰ ਆਓ।” ਇਸ ਲਈ ਉਹ ਤਿੰਨੇ ਬਾਹਰ ਚਲੇ ਗਏ।

5ਫਿਰ ਯਾਹਵੇਹ ਬੱਦਲ ਦੇ ਥੰਮ੍ਹ ਵਿੱਚ ਹੇਠਾਂ ਆਇਆ। ਉਹ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਹੋਇਆ ਅਤੇ ਹਾਰੋਨ ਅਤੇ ਮਰਿਯਮ ਨੂੰ ਅੱਗੇ ਬੁਲਾਇਆ ਅਤੇ ਜਦੋਂ ਉਹ ਦੋਵੇਂ ਅੱਗੇ ਵਧੇ,

6ਉਸ ਨੇ ਕਿਹਾ, “ਮੇਰੀਆਂ ਗੱਲਾਂ ਨੂੰ ਸੁਣੋ: “ਜਦੋਂ ਤੁਹਾਡੇ ਵਿੱਚ ਕੋਈ ਨਬੀ ਹੁੰਦਾ ਹੈ, ਮੈਂ ਯਾਹਵੇਹ, ਆਪਣੇ ਆਪ ਨੂੰ ਦਰਸ਼ਨਾਂ ਵਿੱਚ ਉਹਨਾਂ ਉੱਤੇ ਪਰਗਟ ਕਰਦਾ ਹਾਂ, ਮੈਂ ਉਹਨਾਂ ਨਾਲ ਸੁਪਨਿਆਂ ਵਿੱਚ ਗੱਲ ਕਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.