12ਉਸ ਨੂੰ ਮਰੇ ਹੋਏ ਬੱਚੇ ਵਰਗਾ ਨਾ ਹੋਣ ਦਿਓ ਜਿਸ ਦਾ ਸਰੀਰ ਆਪਣੀ ਮਾਂ ਦੀ ਕੁੱਖ ਵਿੱਚ ਇਵੇਂ ਹੋਵੇ ਜਿਵੇਂ ਉਸ ਦਾ ਮਾਸ ਅੱਧਾ ਗਲਿਆ ਹੋਇਆ ਹੈ।”
13ਤਾਂ ਮੋਸ਼ੇਹ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, “ਹੇ ਪਰਮੇਸ਼ਵਰ, ਕਿਰਪਾ ਕਰਕੇ ਉਸਨੂੰ ਚੰਗਾ ਕਰ!”
14ਯਾਹਵੇਹ ਨੇ ਮੋਸ਼ੇਹ ਨੂੰ ਉੱਤਰ ਦਿੱਤਾ, “ਜੇਕਰ ਉਸ ਦਾ ਪਿਤਾ ਉਸ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ, ਤਾਂ ਕੀ ਉਸਨੂੰ ਸੱਤਾਂ ਦਿਨਾਂ ਤੱਕ ਸ਼ਰਮ ਨਾ ਰਹਿੰਦੀ? ਇਸ ਲਈ ਉਹ ਸੱਤਾਂ ਦਿਨਾਂ ਤੱਕ ਡੇਰੇ ਤੋਂ ਬਾਹਰ ਰਹੇ ਅਤੇ ਉਹ ਮੁੜ੍ਹ ਅੰਦਰ ਨਾ ਆਵੇ।”
15ਇਸ ਲਈ ਮਰਿਯਮ ਨੂੰ ਡੇਰੇ ਤੋਂ ਬਾਹਰ ਸੱਤ ਦਿਨਾਂ ਤੱਕ ਬੰਦ ਰੱਖਿਆ ਗਿਆ ਅਤੇ ਜਦ ਤੱਕ ਮਰਿਯਮ ਵਾਪਸ ਨਾ ਆਈ ਲੋਕਾਂ ਨੇ ਕੂਚ ਨਾ ਕੀਤਾ।
16ਉਸ ਤੋਂ ਬਾਅਦ ਲੋਕਾਂ ਨੇ ਹਸੇਰੋਥ ਛੱਡ ਦਿੱਤਾ ਅਤੇ ਪਾਰਾਨ ਦੇ ਉਜਾੜ ਵਿੱਚ ਡੇਰੇ ਲਾਏ।