ਗਿਣਤੀ 13

ਇਹ ਉਹਨਾਂ ਮਨੁੱਖਾਂ ਦੇ ਨਾਮ ਹਨ ਜਿਨ੍ਹਾਂ ਨੂੰ ਮੋਸ਼ੇਹ ਨੇ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ। (ਮੋਸ਼ੇਹ ਨੇ ਨੂਨ ਦੇ ਪੁੱਤਰ ਹੋਸ਼ੇਆ ਨੂੰ ਯੇਹੋਸ਼ੁਆ ਨਾਮ ਦਿੱਤਾ।)

Numbers 13:16 (UKJV) These are the names of the men which Moses sent to spy out the land. And Moses called Oshea the son of Nun Jehoshua.

14ਨਫ਼ਤਾਲੀ ਦੇ ਗੋਤ ਵਿੱਚੋਂ, ਵਾਫ਼ਸੀ ਦਾ ਪੁੱਤਰ ਨਹਬੀ;

15ਗਾਦ ਦੇ ਗੋਤ ਵਿੱਚੋਂ, ਮਾਕੀ ਦਾ ਪੁੱਤਰ ਗਊਏਲ।

16ਇਹ ਉਹਨਾਂ ਮਨੁੱਖਾਂ ਦੇ ਨਾਮ ਹਨ ਜਿਨ੍ਹਾਂ ਨੂੰ ਮੋਸ਼ੇਹ ਨੇ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ। (ਮੋਸ਼ੇਹ ਨੇ ਨੂਨ ਦੇ ਪੁੱਤਰ ਹੋਸ਼ੇਆ ਨੂੰ ਯੇਹੋਸ਼ੁਆ ਨਾਮ ਦਿੱਤਾ।)

17ਜਦੋਂ ਮੋਸ਼ੇਹ ਨੇ ਉਹਨਾਂ ਨੂੰ ਕਨਾਨ ਦੀ ਖੋਜ ਕਰਨ ਲਈ ਭੇਜਿਆ, ਉਸਨੇ ਕਿਹਾ, “ਨੇਗੇਵ ਵਿੱਚੋਂ ਦੀ ਲੰਘ ਕੇ ਪਹਾੜੀ ਪ੍ਰਦੇਸ਼ ਵਿੱਚ ਜਾਓ।

18ਵੇਖੋ, ਧਰਤੀ ਕਿਹੋ ਜਿਹੀ ਹੈ ਅਤੇ ਉੱਥੇ ਰਹਿਣ ਵਾਲੇ ਬਲਵਾਨ ਹਨ ਜਾਂ ਕਮਜ਼ੋਰ, ਗਿਣਤੀ ਵਿੱਚ ਥੋੜ੍ਹੇ ਹਨ ਜਾਂ ਬਹੁਤ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.