ਗਿਣਤੀ 14

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਕਦ ਤੱਕ ਇਹ ਲੋਕ ਮੇਰਾ ਨਿਰਾਦਰ ਕਰਦੇ ਰਹਿਣਗੇ? ਉਹ ਕਦ ਤੱਕ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਰਹਿਣਗੇ, ਜਦਕਿ ਮੈਂ ਇਹਨਾਂ ਵਿਚਕਾਰ ਅਨੇਕ ਚਿੰਨ੍ਹ ਅਤੇ ਚਮਤਕਾਰ ਵਿਖਾਏ?

Numbers 14:11 (UKJV) And the LORD said unto Moses, How long will this people provoke me? and how long will it be before they believe me, for all the signs which I have showed among them?

9ਸਿਰਫ ਯਾਹਵੇਹ ਦੇ ਵਿਰੁੱਧ ਬਗਾਵਤ ਨਾ ਕਰੋ, ਅਤੇ ਦੇਸ਼ ਦੇ ਲੋਕਾਂ ਤੋਂ ਨਾ ਡਰੋ ਕਿਉਂ ਜੋ ਉਹ ਸਾਰੇ ਮਾਮੂਲੀ ਹਨ। ਉਹਨਾਂ ਦੀ ਸੁਰੱਖਿਆ ਖਤਮ ਹੋ ਗਈ ਹੈ ਪਰ ਯਾਹਵੇਹ ਸਾਡੇ ਨਾਲ ਹੈ, ਉਹਨਾਂ ਤੋਂ ਨਾ ਡਰੋ।”

10ਪਰ ਸਾਰੀ ਸਭਾ ਨੇ ਉਹਨਾਂ ਨੂੰ ਪੱਥਰ ਮਾਰਨ ਦੀ ਗੱਲ ਕੀਤੀ। ਤਦ ਯਾਹਵੇਹ ਦਾ ਪਰਤਾਪ ਸਾਰੇ ਇਸਰਾਏਲੀਆਂ ਦੇ ਉੱਤੇ ਮੰਡਲੀ ਦੇ ਤੰਬੂ ਵਿੱਚ ਪਰਗਟ ਹੋਇਆ।

11ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਕਦ ਤੱਕ ਇਹ ਲੋਕ ਮੇਰਾ ਨਿਰਾਦਰ ਕਰਦੇ ਰਹਿਣਗੇ? ਉਹ ਕਦ ਤੱਕ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਰਹਿਣਗੇ, ਜਦਕਿ ਮੈਂ ਇਹਨਾਂ ਵਿਚਕਾਰ ਅਨੇਕ ਚਿੰਨ੍ਹ ਅਤੇ ਚਮਤਕਾਰ ਵਿਖਾਏ?

12ਮੈਂ ਉਹਨਾਂ ਨੂੰ ਬਵਾ ਨਾਲ ਮਾਰ ਦਿਆਂਗਾ ਅਤੇ ਉਹਨਾਂ ਨੂੰ ਬਾਹਰ ਕੱਢ ਦੇਵਾਂਗਾ, ਪਰ ਮੈਂ ਤੁਹਾਨੂੰ ਉਹਨਾਂ ਨਾਲੋਂ ਵੱਡੀ ਅਤੇ ਤਾਕਤਵਰ ਕੌਮ ਬਣਾਵਾਂਗਾ।”

13ਮੋਸ਼ੇਹ ਨੇ ਯਾਹਵੇਹ ਨੂੰ ਆਖਿਆ, “ਫਿਰ ਮਿਸਰੀ ਇਸ ਬਾਰੇ ਸੁਣਨਗੇ! ਤੁਸੀਂ ਆਪਣੀ ਸ਼ਕਤੀ ਨਾਲ ਇਨ੍ਹਾਂ ਲੋਕਾਂ ਨੂੰ ਉਹਨਾਂ ਵਿੱਚੋਂ ਕੱਢ ਲਿਆਦਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.