11ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਕਦ ਤੱਕ ਇਹ ਲੋਕ ਮੇਰਾ ਨਿਰਾਦਰ ਕਰਦੇ ਰਹਿਣਗੇ? ਉਹ ਕਦ ਤੱਕ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਰਹਿਣਗੇ, ਜਦਕਿ ਮੈਂ ਇਹਨਾਂ ਵਿਚਕਾਰ ਅਨੇਕ ਚਿੰਨ੍ਹ ਅਤੇ ਚਮਤਕਾਰ ਵਿਖਾਏ?
12ਮੈਂ ਉਹਨਾਂ ਨੂੰ ਬਵਾ ਨਾਲ ਮਾਰ ਦਿਆਂਗਾ ਅਤੇ ਉਹਨਾਂ ਨੂੰ ਬਾਹਰ ਕੱਢ ਦੇਵਾਂਗਾ, ਪਰ ਮੈਂ ਤੁਹਾਨੂੰ ਉਹਨਾਂ ਨਾਲੋਂ ਵੱਡੀ ਅਤੇ ਤਾਕਤਵਰ ਕੌਮ ਬਣਾਵਾਂਗਾ।”
13ਮੋਸ਼ੇਹ ਨੇ ਯਾਹਵੇਹ ਨੂੰ ਆਖਿਆ, “ਫਿਰ ਮਿਸਰੀ ਇਸ ਬਾਰੇ ਸੁਣਨਗੇ! ਤੁਸੀਂ ਆਪਣੀ ਸ਼ਕਤੀ ਨਾਲ ਇਨ੍ਹਾਂ ਲੋਕਾਂ ਨੂੰ ਉਹਨਾਂ ਵਿੱਚੋਂ ਕੱਢ ਲਿਆਦਾਂ।
14ਅਤੇ ਉਹ ਇਸ ਧਰਤੀ ਦੇ ਵਾਸੀਆਂ ਨੂੰ ਇਸ ਬਾਰੇ ਦੱਸਣਗੇ। ਉਹਨਾਂ ਨੇ ਪਹਿਲਾਂ ਹੀ ਸੁਣਿਆ ਹੈ ਕਿ ਤੂੰ, ਯਾਹਵੇਹ, ਇਨ੍ਹਾਂ ਲੋਕਾਂ ਦੇ ਨਾਲ ਹੈ ਅਤੇ ਤੂੰ ਯਾਹਵੇਹ ਇਹਨਾਂ ਨੂੰ, ਆਹਮੋ-ਸਾਹਮਣੇ ਦਿਖਾਈ ਦਿੰਦਾ ਹੈ, ਅਤੇ ਤੇਰਾ ਬੱਦਲ ਉਹਨਾਂ ਉੱਤੇ ਰਹਿੰਦਾ ਹੈ, ਅਤੇ ਤੂੰ ਉਹਨਾਂ ਦੇ ਅੱਗੇ-ਅੱਗੇ ਚਲਦਾ ਹੈ, ਦਿਨ ਨੂੰ ਬੱਦਲ ਦਾ ਇੱਕ ਥੰਮ੍ਹ ਅਤੇ ਰਾਤ ਨੂੰ ਅੱਗ ਦਾ ਇੱਕ ਥੰਮ੍ਹ।
15ਜੇ ਤੂੰ ਇਨ੍ਹਾਂ ਸਾਰੇ ਲੋਕਾਂ ਨੂੰ ਮਾਰ ਸੁੱਟੇ ਅਤੇ ਇੱਕ ਨੂੰ ਵੀ ਜੀਉਂਦਾ ਨਾ ਛੱਡੇ, ਤਾਂ ਜਿਨ੍ਹਾਂ ਕੌਮਾਂ ਨੇ ਤੇਰੇ ਬਾਰੇ ਇਹ ਖ਼ਬਰ ਸੁਣੀ ਹੈ ਉਹ ਆਖਣਗੀਆਂ,