43ਕਿਉਂਕਿ ਉੱਥੇ ਅਮਾਲੇਕੀਆਂ ਅਤੇ ਕਨਾਨੀਆਂ ਦਾ ਸਾਹਮਣਾ ਤੁਹਾਡੇ ਨਾਲ ਹੋਵੇਗਾ ਕਿਉਂਕਿ ਤੁਸੀਂ ਯਾਹਵੇਹ ਤੋਂ ਮੂੰਹ ਮੋੜ ਲਿਆ ਹੈ, ਉਹ ਤੁਹਾਡੇ ਨਾਲ ਨਹੀਂ ਰਹੇਗਾ ਅਤੇ ਤੁਸੀਂ ਤਲਵਾਰ ਨਾਲ ਡਿੱਗ ਜਾਓਗੇ।”
44ਤਾਂ ਵੀ, ਉਹ ਆਪਣੀ ਧਾਰਣਾ ਵਿੱਚ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਵੱਲ ਚਲੇ ਗਏ, ਭਾਵੇਂ ਨਾ ਤਾਂ ਮੋਸ਼ੇਹ ਅਤੇ ਨਾ ਹੀ ਯਾਹਵੇਹ ਦੇ ਨੇਮ ਦਾ ਸੰਦੂਕ ਡੇਰੇ ਤੋਂ ਹਟਿਆ।
45ਤਦ ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜੀ ਦੇਸ਼ ਵਿੱਚ ਰਹਿੰਦੇ ਸਨ ਉੱਤਰ ਆਏ ਅਤੇ ਉਹਨਾਂ ਉੱਤੇ ਹਮਲਾ ਕੀਤਾ ਅਤੇ ਹੋਰਮਾਹ ਤੱਕ ਉਹਨਾਂ ਨੂੰ ਮਾਰਿਆ।