ਗਿਣਤੀ 15

ਅਤੇ ਤੁਸੀਂ ਝੁੰਡ ਜਾਂ ਇੱਜੜ ਤੋਂ ਭੋਜਨ ਦੀਆਂ ਭੇਟਾਂ ਚੜ੍ਹਾਓ, ਭਾਵੇਂ ਵਿਸ਼ੇਸ਼ ਸੁੱਖਣਾ ਨੂੰ ਪੂਰਾ ਕਰਨ ਲਈ ਹੋਮ ਦੀਆਂ ਭੇਟਾਂ ਜਾਂ ਸੁਤੰਤਰ ਭੇਟਾਂ ਜਾਂ ਤਿਉਹਾਰ ਦੀਆਂ ਭੇਟਾਂ ਤਾਂ ਜੋ ਇਹ ਯਾਹਵੇਹ ਦੇ ਅੱਗੇ ਸੁਗੰਧਿਤ ਹੋ ਸਕਣ।

Numbers 15:3 (UKJV) And will make an offering by fire unto the LORD, a burnt offering, or a sacrifice in performing a vow, or in a freewill offering, or in your solemn feasts, to make a sweet savour unto the LORD, of the herd or of the flock:

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਇਹ ਹੁਕਮ ਦਿਓ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋਂਗੇ, ਜਿੱਥੇ ਤੁਸੀਂ ਵੱਸਣਾ ਹੈ, ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ।

3ਅਤੇ ਤੁਸੀਂ ਝੁੰਡ ਜਾਂ ਇੱਜੜ ਤੋਂ ਭੋਜਨ ਦੀਆਂ ਭੇਟਾਂ ਚੜ੍ਹਾਓ, ਭਾਵੇਂ ਵਿਸ਼ੇਸ਼ ਸੁੱਖਣਾ ਨੂੰ ਪੂਰਾ ਕਰਨ ਲਈ ਹੋਮ ਦੀਆਂ ਭੇਟਾਂ ਜਾਂ ਸੁਤੰਤਰ ਭੇਟਾਂ ਜਾਂ ਤਿਉਹਾਰ ਦੀਆਂ ਭੇਟਾਂ ਤਾਂ ਜੋ ਇਹ ਯਾਹਵੇਹ ਦੇ ਅੱਗੇ ਸੁਗੰਧਿਤ ਹੋ ਸਕਣ।

4ਤਾਂ ਜਿਹੜਾ ਯਾਹਵੇਹ ਨੂੰ ਬਲੀ ਚੜ੍ਹਾਉਂਦਾ ਹੈ, ਉਹ ਡੇਢ ਕਿੱਲੋ ਮੈਦਾ ਇੱਕ ਲਿਟਰ ਤੇਲ ਵਿੱਚ ਮਿਲਾਏਗਾ।

5ਹੋਮ ਦੀ ਭੇਟ ਜਾਂ ਬਲੀ ਲਈ ਹਰੇਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ ਦਾਖ਼ਰਸ ਪੀਣ ਦੀ ਭੇਟ ਵਜੋਂ ਤਿਆਰ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.