2“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਇਹ ਹੁਕਮ ਦਿਓ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋਂਗੇ, ਜਿੱਥੇ ਤੁਸੀਂ ਵੱਸਣਾ ਹੈ, ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ।
3ਅਤੇ ਤੁਸੀਂ ਝੁੰਡ ਜਾਂ ਇੱਜੜ ਤੋਂ ਭੋਜਨ ਦੀਆਂ ਭੇਟਾਂ ਚੜ੍ਹਾਓ, ਭਾਵੇਂ ਵਿਸ਼ੇਸ਼ ਸੁੱਖਣਾ ਨੂੰ ਪੂਰਾ ਕਰਨ ਲਈ ਹੋਮ ਦੀਆਂ ਭੇਟਾਂ ਜਾਂ ਸੁਤੰਤਰ ਭੇਟਾਂ ਜਾਂ ਤਿਉਹਾਰ ਦੀਆਂ ਭੇਟਾਂ ਤਾਂ ਜੋ ਇਹ ਯਾਹਵੇਹ ਦੇ ਅੱਗੇ ਸੁਗੰਧਿਤ ਹੋ ਸਕਣ।
4ਤਾਂ ਜਿਹੜਾ ਯਾਹਵੇਹ ਨੂੰ ਬਲੀ ਚੜ੍ਹਾਉਂਦਾ ਹੈ, ਉਹ ਡੇਢ ਕਿੱਲੋ ਮੈਦਾ ਇੱਕ ਲਿਟਰ ਤੇਲ ਵਿੱਚ ਮਿਲਾਏਗਾ।
5ਹੋਮ ਦੀ ਭੇਟ ਜਾਂ ਬਲੀ ਲਈ ਹਰੇਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ ਦਾਖ਼ਰਸ ਪੀਣ ਦੀ ਭੇਟ ਵਜੋਂ ਤਿਆਰ ਕਰੋ।
6“ ‘ਜਾਂ ਤੁਸੀਂ ਭੇਡੂ ਦੀ ਬਲੀ ਲਈ ਤਿੰਨ ਕਿੱਲੋ ਮੈਦਾ 1.30 ਲੀਟਰ ਤੇਲ ਵਿੱਚ ਮਿਲਾਓ।