ਗਿਣਤੀ 16

ਹਰੇਕ ਮਨੁੱਖ ਨੂੰ ਆਪਣਾ ਧੂਪਦਾਨ ਲੈ ਕੇ ਉਸ ਵਿੱਚ ਧੂਪ ਪਾਵੇ, ਕੁੱਲ ਮਿਲਾ ਕੇ 250 ਧੂਪਦਾਨ, ਤੂੰ ਵੀ ਅਤੇ ਹਾਰੋਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਾਹਵੇਹ ਅੱਗੇ ਲਿਆਵੇ।”

Numbers 16:17 (UKJV) And take every man his censer, and put incense in them, and bring all of you before the LORD every man his censer, two hundred and fifty censers; you also, and Aaron, each of you his censer.

15ਤਦ ਮੋਸ਼ੇਹ ਬਹੁਤ ਗੁੱਸੇ ਵਿੱਚ ਆਇਆ ਅਤੇ ਉਸਨੇ ਯਾਹਵੇਹ ਨੂੰ ਕਿਹਾ, “ਉਹਨਾਂ ਦੀ ਭੇਟ ਨੂੰ ਸਵੀਕਾਰ ਨਾ ਕਰ। ਮੈਂ ਉਹਨਾਂ ਤੋਂ ਇੱਕ ਗਧੀ ਵੀ ਨਹੀਂ ਲਈ, ਅਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਦਾ ਬੁਰਾ ਕੀਤਾ ਹੈ।”

16ਮੋਸ਼ੇਹ ਨੇ ਕੋਰਾਹ ਨੂੰ ਆਖਿਆ, “ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਯਾਹਵੇਹ ਦੇ ਸਾਹਮਣੇ ਪੇਸ਼ ਹੋਵੋ, ਤੂੰ ਅਤੇ ਉਹ ਅਤੇ ਹਾਰੋਨ।

17ਹਰੇਕ ਮਨੁੱਖ ਨੂੰ ਆਪਣਾ ਧੂਪਦਾਨ ਲੈ ਕੇ ਉਸ ਵਿੱਚ ਧੂਪ ਪਾਵੇ, ਕੁੱਲ ਮਿਲਾ ਕੇ 250 ਧੂਪਦਾਨ, ਤੂੰ ਵੀ ਅਤੇ ਹਾਰੋਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਾਹਵੇਹ ਅੱਗੇ ਲਿਆਵੇ।”

18ਸੋ ਉਹਨਾਂ ਵਿੱਚੋਂ ਹਰੇਕ ਨੇ ਆਪਣਾ ਧੂਪਦਾਨ ਲਿਆ ਅਤੇ ਉਸ ਵਿੱਚ ਬਲਦੇ ਕੋਲੇ ਅਤੇ ਧੂਪ ਪਾ ਕੇ ਮੋਸ਼ੇਹ ਅਤੇ ਹਾਰੋਨ ਦੇ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਖਲੋ ਗਏ।

19ਜਦੋਂ ਕੋਰਾਹ ਨੇ ਆਪਣੀ ਸਾਰੀ ਟੋਲੀ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਉਹਨਾਂ ਦੇ ਵਿਰੋਧ ਵਿੱਚ ਇਕੱਠਾ ਕੀਤਾ, ਤਾਂ ਯਾਹਵੇਹ ਦਾ ਪਰਤਾਪ ਸਾਰੀ ਸਭਾ ਉੱਤੇ ਪਰਗਟ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.