16ਮੋਸ਼ੇਹ ਨੇ ਕੋਰਾਹ ਨੂੰ ਆਖਿਆ, “ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਯਾਹਵੇਹ ਦੇ ਸਾਹਮਣੇ ਪੇਸ਼ ਹੋਵੋ, ਤੂੰ ਅਤੇ ਉਹ ਅਤੇ ਹਾਰੋਨ।
17ਹਰੇਕ ਮਨੁੱਖ ਨੂੰ ਆਪਣਾ ਧੂਪਦਾਨ ਲੈ ਕੇ ਉਸ ਵਿੱਚ ਧੂਪ ਪਾਵੇ, ਕੁੱਲ ਮਿਲਾ ਕੇ 250 ਧੂਪਦਾਨ, ਤੂੰ ਵੀ ਅਤੇ ਹਾਰੋਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਾਹਵੇਹ ਅੱਗੇ ਲਿਆਵੇ।”
18ਸੋ ਉਹਨਾਂ ਵਿੱਚੋਂ ਹਰੇਕ ਨੇ ਆਪਣਾ ਧੂਪਦਾਨ ਲਿਆ ਅਤੇ ਉਸ ਵਿੱਚ ਬਲਦੇ ਕੋਲੇ ਅਤੇ ਧੂਪ ਪਾ ਕੇ ਮੋਸ਼ੇਹ ਅਤੇ ਹਾਰੋਨ ਦੇ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਖਲੋ ਗਏ।
19ਜਦੋਂ ਕੋਰਾਹ ਨੇ ਆਪਣੀ ਸਾਰੀ ਟੋਲੀ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਉਹਨਾਂ ਦੇ ਵਿਰੋਧ ਵਿੱਚ ਇਕੱਠਾ ਕੀਤਾ, ਤਾਂ ਯਾਹਵੇਹ ਦਾ ਪਰਤਾਪ ਸਾਰੀ ਸਭਾ ਉੱਤੇ ਪਰਗਟ ਹੋਇਆ।
20ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,