13ਕੀ ਇਹ ਕਾਫ਼ੀ ਨਹੀਂ ਜੋ ਤੂੰ ਸਾਨੂੰ ਇਸ ਉਜਾੜ ਵਿੱਚ ਮਾਰਨ ਲਈ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚੋਂ ਕੱਢ ਲਿਆਇਆ ਹੈ? ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ-ਆਪ ਨੂੰ ਰਾਜਾ ਬਣਾਈ ਬੈਠਾ ਹੈ!
14ਇਸ ਤੋਂ ਇਲਾਵਾ, ਤੂੰ ਸਾਨੂੰ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚ ਨਹੀਂ ਲਿਆਂਦਾ ਨਾ ਤੂੰ ਸਾਨੂੰ ਖੇਤ ਅਤੇ ਅੰਗੂਰੀ ਬਾਗ਼ਾਂ ਦਾ ਅਧਿਕਾਰ ਦਿੱਤਾ ਹੈ। ਕੀ ਤੂੰ ਇਹਨਾਂ ਬੰਦਿਆਂ ਨਾਲ ਗੁਲਾਮ ਵਰਗਾ ਸਲੂਕ ਕਰਨਾ ਚਾਹੁੰਦਾ ਹੈ? ਨਹੀਂ, ਅਸੀਂ ਨਹੀਂ ਆਵਾਂਗੇ!”
15ਤਦ ਮੋਸ਼ੇਹ ਬਹੁਤ ਗੁੱਸੇ ਵਿੱਚ ਆਇਆ ਅਤੇ ਉਸਨੇ ਯਾਹਵੇਹ ਨੂੰ ਕਿਹਾ, “ਉਹਨਾਂ ਦੀ ਭੇਟ ਨੂੰ ਸਵੀਕਾਰ ਨਾ ਕਰ। ਮੈਂ ਉਹਨਾਂ ਤੋਂ ਇੱਕ ਗਧੀ ਵੀ ਨਹੀਂ ਲਈ, ਅਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਦਾ ਬੁਰਾ ਕੀਤਾ ਹੈ।”
16ਮੋਸ਼ੇਹ ਨੇ ਕੋਰਾਹ ਨੂੰ ਆਖਿਆ, “ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਯਾਹਵੇਹ ਦੇ ਸਾਹਮਣੇ ਪੇਸ਼ ਹੋਵੋ, ਤੂੰ ਅਤੇ ਉਹ ਅਤੇ ਹਾਰੋਨ।
17ਹਰੇਕ ਮਨੁੱਖ ਨੂੰ ਆਪਣਾ ਧੂਪਦਾਨ ਲੈ ਕੇ ਉਸ ਵਿੱਚ ਧੂਪ ਪਾਵੇ, ਕੁੱਲ ਮਿਲਾ ਕੇ 250 ਧੂਪਦਾਨ, ਤੂੰ ਵੀ ਅਤੇ ਹਾਰੋਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਾਹਵੇਹ ਅੱਗੇ ਲਿਆਵੇ।”