11ਇਸੇ ਲਈ ਤੂੰ ਅਤੇ ਤੇਰੀ ਸਾਰੀ ਟੋਲੀ ਯਾਹਵੇਹ ਦੇ ਵਿਰੁੱਧ ਇਕੱਠੀ ਹੋਈ ਹੈ। ਹਾਰੋਨ ਕੌਣ ਹੈ ਜੋ ਤੂੰ ਉਸਦੇ ਵਿਰੁੱਧ ਬੁੜ-ਬੁੜ ਕਰੇ?”
12ਤਦ ਮੋਸ਼ੇਹ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੂੰ ਸੱਦਿਆ। ਪਰ ਉਹਨਾਂ ਨੇ ਕਿਹਾ, “ਅਸੀਂ ਨਹੀਂ ਆਵਾਂਗੇ!
13ਕੀ ਇਹ ਕਾਫ਼ੀ ਨਹੀਂ ਜੋ ਤੂੰ ਸਾਨੂੰ ਇਸ ਉਜਾੜ ਵਿੱਚ ਮਾਰਨ ਲਈ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚੋਂ ਕੱਢ ਲਿਆਇਆ ਹੈ? ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ-ਆਪ ਨੂੰ ਰਾਜਾ ਬਣਾਈ ਬੈਠਾ ਹੈ!
14ਇਸ ਤੋਂ ਇਲਾਵਾ, ਤੂੰ ਸਾਨੂੰ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚ ਨਹੀਂ ਲਿਆਂਦਾ ਨਾ ਤੂੰ ਸਾਨੂੰ ਖੇਤ ਅਤੇ ਅੰਗੂਰੀ ਬਾਗ਼ਾਂ ਦਾ ਅਧਿਕਾਰ ਦਿੱਤਾ ਹੈ। ਕੀ ਤੂੰ ਇਹਨਾਂ ਬੰਦਿਆਂ ਨਾਲ ਗੁਲਾਮ ਵਰਗਾ ਸਲੂਕ ਕਰਨਾ ਚਾਹੁੰਦਾ ਹੈ? ਨਹੀਂ, ਅਸੀਂ ਨਹੀਂ ਆਵਾਂਗੇ!”
15ਤਦ ਮੋਸ਼ੇਹ ਬਹੁਤ ਗੁੱਸੇ ਵਿੱਚ ਆਇਆ ਅਤੇ ਉਸਨੇ ਯਾਹਵੇਹ ਨੂੰ ਕਿਹਾ, “ਉਹਨਾਂ ਦੀ ਭੇਟ ਨੂੰ ਸਵੀਕਾਰ ਨਾ ਕਰ। ਮੈਂ ਉਹਨਾਂ ਤੋਂ ਇੱਕ ਗਧੀ ਵੀ ਨਹੀਂ ਲਈ, ਅਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਦਾ ਬੁਰਾ ਕੀਤਾ ਹੈ।”