45“ਇਸ ਸਭਾ ਵਿੱਚੋਂ ਦੂਰ ਹੋ ਜਾਂ ਤਾਂ ਜੋ ਮੈਂ ਇੱਕ ਵਾਰ ਵਿੱਚ ਉਹਨਾਂ ਦਾ ਅੰਤ ਕਰ ਸਕਾਂ” ਅਤੇ ਉਹ ਮੂਧੇ ਮੂੰਹ ਡਿੱਗ ਪਏ।
46ਤਦ ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਆਪਣਾ ਧੂਪਦਾਨ ਲੈ ਅਤੇ ਉਸ ਵਿੱਚ ਜਗਵੇਦੀ ਤੋਂ ਬਲਦੇ ਕੋਲਿਆਂ ਸਮੇਤ ਧੂਪ ਪਾ ਅਤੇ ਉਹਨਾਂ ਲਈ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਕੋਲ ਜਲਦੀ ਆ। ਕਿਉਂ ਜੋ ਯਾਹਵੇਹ ਦਾ ਕ੍ਰੋਧ ਭੜਕਿਆ ਹੈ; ਅਤੇ ਬਵਾ ਸ਼ੁਰੂ ਹੋ ਗਈ ਹੈ।”
47ਤਾਂ ਹਾਰੋਨ ਨੇ ਮੋਸ਼ੇਹ ਦੇ ਕਹੇ ਅਨੁਸਾਰ ਕੀਤਾ ਅਤੇ ਸਭਾ ਦੇ ਵਿੱਚਕਾਰ ਭੱਜ ਗਿਆ। ਲੋਕਾਂ ਵਿੱਚ ਬਵਾ ਸ਼ੁਰੂ ਹੋ ਚੁੱਕੀ ਸੀ, ਪਰ ਹਾਰੋਨ ਨੇ ਧੂਪ ਧੁਖਾਈ ਅਤੇ ਉਹਨਾਂ ਲਈ ਪ੍ਰਾਸਚਿਤ ਕੀਤਾ।
48ਉਹ ਜਿਉਂਦਿਆਂ ਅਤੇ ਮੁਰਦਿਆਂ ਦੇ ਵਿੱਚਕਾਰ ਖੜ੍ਹਾ ਹੋ ਗਿਆ ਅਤੇ ਬਵਾ ਰੁਕ ਗਈ।
49ਪਰ ਕੋਰਾਹ ਦੇ ਕਾਰਨ ਮਰਨ ਵਾਲਿਆਂ ਤੋਂ ਇਲਾਵਾ 14,700 ਲੋਕ ਬਵਾ ਨਾਲ ਮਰੇ।