ਗਿਣਤੀ 16

ਤਦ ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਆਪਣਾ ਧੂਪਦਾਨ ਲੈ ਅਤੇ ਉਸ ਵਿੱਚ ਜਗਵੇਦੀ ਤੋਂ ਬਲਦੇ ਕੋਲਿਆਂ ਸਮੇਤ ਧੂਪ ਪਾ ਅਤੇ ਉਹਨਾਂ ਲਈ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਕੋਲ ਜਲਦੀ ਆ। ਕਿਉਂ ਜੋ ਯਾਹਵੇਹ ਦਾ ਕ੍ਰੋਧ ਭੜਕਿਆ ਹੈ; ਅਤੇ ਬਵਾ ਸ਼ੁਰੂ ਹੋ ਗਈ ਹੈ।”

Numbers 16:46 (UKJV) And Moses said unto Aaron, Take a censer, and put fire therein from off the altar, and put on incense, and go quickly unto the congregation, and make an atonement for them: for there is wrath gone out from the LORD; the plague is begun.

44ਅਤੇ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

45“ਇਸ ਸਭਾ ਵਿੱਚੋਂ ਦੂਰ ਹੋ ਜਾਂ ਤਾਂ ਜੋ ਮੈਂ ਇੱਕ ਵਾਰ ਵਿੱਚ ਉਹਨਾਂ ਦਾ ਅੰਤ ਕਰ ਸਕਾਂ” ਅਤੇ ਉਹ ਮੂਧੇ ਮੂੰਹ ਡਿੱਗ ਪਏ।

46ਤਦ ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਆਪਣਾ ਧੂਪਦਾਨ ਲੈ ਅਤੇ ਉਸ ਵਿੱਚ ਜਗਵੇਦੀ ਤੋਂ ਬਲਦੇ ਕੋਲਿਆਂ ਸਮੇਤ ਧੂਪ ਪਾ ਅਤੇ ਉਹਨਾਂ ਲਈ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਕੋਲ ਜਲਦੀ ਆ। ਕਿਉਂ ਜੋ ਯਾਹਵੇਹ ਦਾ ਕ੍ਰੋਧ ਭੜਕਿਆ ਹੈ; ਅਤੇ ਬਵਾ ਸ਼ੁਰੂ ਹੋ ਗਈ ਹੈ।”

47ਤਾਂ ਹਾਰੋਨ ਨੇ ਮੋਸ਼ੇਹ ਦੇ ਕਹੇ ਅਨੁਸਾਰ ਕੀਤਾ ਅਤੇ ਸਭਾ ਦੇ ਵਿੱਚਕਾਰ ਭੱਜ ਗਿਆ। ਲੋਕਾਂ ਵਿੱਚ ਬਵਾ ਸ਼ੁਰੂ ਹੋ ਚੁੱਕੀ ਸੀ, ਪਰ ਹਾਰੋਨ ਨੇ ਧੂਪ ਧੁਖਾਈ ਅਤੇ ਉਹਨਾਂ ਲਈ ਪ੍ਰਾਸਚਿਤ ਕੀਤਾ।

48ਉਹ ਜਿਉਂਦਿਆਂ ਅਤੇ ਮੁਰਦਿਆਂ ਦੇ ਵਿੱਚਕਾਰ ਖੜ੍ਹਾ ਹੋ ਗਿਆ ਅਤੇ ਬਵਾ ਰੁਕ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.