42ਪਰ ਜਦੋਂ ਸਭਾ ਮੋਸ਼ੇਹ ਅਤੇ ਹਾਰੋਨ ਦੇ ਵਿਰੋਧ ਵਿੱਚ ਇਕੱਠੀ ਹੋਈ ਅਤੇ ਮੰਡਲੀ ਵਾਲੇ ਤੰਬੂ ਵੱਲ ਮੁੜੀ ਤਾਂ ਅਚਾਨਕ ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਾਹਵੇਹ ਦਾ ਪਰਤਾਪ ਪਰਗਟ ਹੋਇਆ।
43ਤਦ ਮੋਸ਼ੇਹ ਅਤੇ ਹਾਰੋਨ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਗਏ,
44ਅਤੇ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
45“ਇਸ ਸਭਾ ਵਿੱਚੋਂ ਦੂਰ ਹੋ ਜਾਂ ਤਾਂ ਜੋ ਮੈਂ ਇੱਕ ਵਾਰ ਵਿੱਚ ਉਹਨਾਂ ਦਾ ਅੰਤ ਕਰ ਸਕਾਂ” ਅਤੇ ਉਹ ਮੂਧੇ ਮੂੰਹ ਡਿੱਗ ਪਏ।
46ਤਦ ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਆਪਣਾ ਧੂਪਦਾਨ ਲੈ ਅਤੇ ਉਸ ਵਿੱਚ ਜਗਵੇਦੀ ਤੋਂ ਬਲਦੇ ਕੋਲਿਆਂ ਸਮੇਤ ਧੂਪ ਪਾ ਅਤੇ ਉਹਨਾਂ ਲਈ ਪ੍ਰਾਸਚਿਤ ਕਰਨ ਲਈ ਮੰਡਲੀ ਦੇ ਕੋਲ ਜਲਦੀ ਆ। ਕਿਉਂ ਜੋ ਯਾਹਵੇਹ ਦਾ ਕ੍ਰੋਧ ਭੜਕਿਆ ਹੈ; ਅਤੇ ਬਵਾ ਸ਼ੁਰੂ ਹੋ ਗਈ ਹੈ।”