18ਉਹਨਾਂ ਦਾ ਮਾਸ ਤੇਰਾ ਹੋਵੇ, ਜਿਵੇਂ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਸੱਜਾ ਪੱਟ ਤੇਰਾ ਹੈ।
19ਜੋ ਕੁਝ ਵੀ ਇਸਰਾਏਲੀਆਂ ਵੱਲੋਂ ਯਾਹਵੇਹ ਨੂੰ ਭੇਟ ਕੀਤੀਆਂ ਗਈਆਂ ਪਵਿੱਤਰ ਭੇਟਾਂ ਵਿੱਚੋਂ ਵੱਖਰਾ ਰੱਖਿਆ ਗਿਆ ਹੈ, ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਧੀਆਂ ਨੂੰ ਤੇਰੇ ਨਾਲ ਸਦਾ ਦੇ ਹੱਕ ਲਈ ਦਿੱਤੀਆਂ ਹਨ। ਇਹ ਲੂਣ ਦਾ ਸਦਾ ਦਾ ਨੇਮ ਯਾਹਵੇਹ ਅੱਗੇ ਤੇਰੇ ਲਈ ਅਤੇ ਤੇਰੀ ਅਤੇ ਤੇਰੀ ਅੰਸ ਲਈ ਹੋਵੇ।”
20ਯਾਹਵੇਹ ਨੇ ਹਾਰੋਨ ਨੂੰ ਆਖਿਆ, “ਇਸਰਾਏਲੀਆਂ ਦੀ ਧਰਤੀ ਵਿੱਚ ਤੇਰੀ ਕੋਈ ਵਿਰਾਸਤ ਨਹੀਂ ਹੋਵੇਗੀ ਅਤੇ ਨਾ ਹੀ ਉਹਨਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ। ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ।
21“ਮੈਂ ਲੇਵੀਆਂ ਨੂੰ ਇਸਰਾਏਲ ਦੇ ਸਾਰੇ ਦਸਵੰਧ ਉਹਨਾਂ ਦੀ ਵਿਰਾਸਤ ਵਜੋਂ ਦਿੰਦਾ ਹਾਂ ਜੋ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਦੇ ਹੋਏ ਕਰਦੇ ਹਨ।
22ਹੁਣ ਤੋਂ ਇਸਰਾਏਲੀਆਂ ਨੂੰ ਮੰਡਲੀ ਦੇ ਤੰਬੂ ਦੇ ਨੇੜੇ ਨਹੀਂ ਜਾਣਾ ਚਾਹੀਦਾ, ਕਿਤੇ ਅਜਿਹਾ ਨਾ ਹੋਵੇ ਕਿ ਪਾਪ ਦਾ ਬੋਝ ਉਹਨਾਂ ਉੱਤੇ ਹੋਵੇ ਅਤੇ ਉਹ ਮਰ ਜਾਣ।