20ਯਾਹਵੇਹ ਨੇ ਹਾਰੋਨ ਨੂੰ ਆਖਿਆ, “ਇਸਰਾਏਲੀਆਂ ਦੀ ਧਰਤੀ ਵਿੱਚ ਤੇਰੀ ਕੋਈ ਵਿਰਾਸਤ ਨਹੀਂ ਹੋਵੇਗੀ ਅਤੇ ਨਾ ਹੀ ਉਹਨਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ। ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ।
21“ਮੈਂ ਲੇਵੀਆਂ ਨੂੰ ਇਸਰਾਏਲ ਦੇ ਸਾਰੇ ਦਸਵੰਧ ਉਹਨਾਂ ਦੀ ਵਿਰਾਸਤ ਵਜੋਂ ਦਿੰਦਾ ਹਾਂ ਜੋ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਦੇ ਹੋਏ ਕਰਦੇ ਹਨ।
22ਹੁਣ ਤੋਂ ਇਸਰਾਏਲੀਆਂ ਨੂੰ ਮੰਡਲੀ ਦੇ ਤੰਬੂ ਦੇ ਨੇੜੇ ਨਹੀਂ ਜਾਣਾ ਚਾਹੀਦਾ, ਕਿਤੇ ਅਜਿਹਾ ਨਾ ਹੋਵੇ ਕਿ ਪਾਪ ਦਾ ਬੋਝ ਉਹਨਾਂ ਉੱਤੇ ਹੋਵੇ ਅਤੇ ਉਹ ਮਰ ਜਾਣ।
23ਇਹ ਲੇਵੀ ਹੀ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਅਤੇ ਜੋ ਵੀ ਅਪਰਾਧ ਉਹ ਇਸ ਦੇ ਵਿਰੁੱਧ ਕਰਦੇ ਹਨ, ਉਸ ਲਈ ਜ਼ਿੰਮੇਵਾਰ ਹਨ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇਗੀ। ਪਰ ਉਹਨਾਂ ਨੂੰ ਇਸਰਾਏਲੀਆਂ ਵਿੱਚ ਕੋਈ ਵਿਰਾਸਤ ਨਹੀਂ ਮਿਲੇਗੀ।
24ਇਸ ਦੀ ਬਜਾਏ, ਮੈਂ ਲੇਵੀਆਂ ਨੂੰ ਉਹਨਾਂ ਦੀ ਵਿਰਾਸਤ ਵਜੋਂ ਉਹ ਦਸਵੰਧ ਦਿੰਦਾ ਹਾਂ ਜੋ ਇਸਰਾਏਲੀ ਯਾਹਵੇਹ ਨੂੰ ਭੇਟ ਵਜੋਂ ਚੜ੍ਹਾਉਂਦੇ ਹਨ। ਇਸ ਲਈ ਮੈਂ ਉਹਨਾਂ ਬਾਰੇ ਕਿਹਾ, ‘ਇਸਰਾਏਲੀਆਂ ਵਿੱਚ ਉਹਨਾਂ ਦੀ ਕੋਈ ਵਿਰਾਸਤ ਨਹੀਂ ਹੋਵੇਗੀ।’ ”