ਗਿਣਤੀ 18

ਇਸ ਦੀ ਬਜਾਏ, ਮੈਂ ਲੇਵੀਆਂ ਨੂੰ ਉਹਨਾਂ ਦੀ ਵਿਰਾਸਤ ਵਜੋਂ ਉਹ ਦਸਵੰਧ ਦਿੰਦਾ ਹਾਂ ਜੋ ਇਸਰਾਏਲੀ ਯਾਹਵੇਹ ਨੂੰ ਭੇਟ ਵਜੋਂ ਚੜ੍ਹਾਉਂਦੇ ਹਨ। ਇਸ ਲਈ ਮੈਂ ਉਹਨਾਂ ਬਾਰੇ ਕਿਹਾ, ‘ਇਸਰਾਏਲੀਆਂ ਵਿੱਚ ਉਹਨਾਂ ਦੀ ਕੋਈ ਵਿਰਾਸਤ ਨਹੀਂ ਹੋਵੇਗੀ।’ ”

Numbers 18:24 (UKJV) But the tithes of the children of Israel, which they offer as an heave offering unto the LORD, I have given to the Levites to inherit: therefore I have said unto them, Among the children of Israel they shall have no inheritance.

22ਹੁਣ ਤੋਂ ਇਸਰਾਏਲੀਆਂ ਨੂੰ ਮੰਡਲੀ ਦੇ ਤੰਬੂ ਦੇ ਨੇੜੇ ਨਹੀਂ ਜਾਣਾ ਚਾਹੀਦਾ, ਕਿਤੇ ਅਜਿਹਾ ਨਾ ਹੋਵੇ ਕਿ ਪਾਪ ਦਾ ਬੋਝ ਉਹਨਾਂ ਉੱਤੇ ਹੋਵੇ ਅਤੇ ਉਹ ਮਰ ਜਾਣ।

23ਇਹ ਲੇਵੀ ਹੀ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਅਤੇ ਜੋ ਵੀ ਅਪਰਾਧ ਉਹ ਇਸ ਦੇ ਵਿਰੁੱਧ ਕਰਦੇ ਹਨ, ਉਸ ਲਈ ਜ਼ਿੰਮੇਵਾਰ ਹਨ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇਗੀ। ਪਰ ਉਹਨਾਂ ਨੂੰ ਇਸਰਾਏਲੀਆਂ ਵਿੱਚ ਕੋਈ ਵਿਰਾਸਤ ਨਹੀਂ ਮਿਲੇਗੀ।

24ਇਸ ਦੀ ਬਜਾਏ, ਮੈਂ ਲੇਵੀਆਂ ਨੂੰ ਉਹਨਾਂ ਦੀ ਵਿਰਾਸਤ ਵਜੋਂ ਉਹ ਦਸਵੰਧ ਦਿੰਦਾ ਹਾਂ ਜੋ ਇਸਰਾਏਲੀ ਯਾਹਵੇਹ ਨੂੰ ਭੇਟ ਵਜੋਂ ਚੜ੍ਹਾਉਂਦੇ ਹਨ। ਇਸ ਲਈ ਮੈਂ ਉਹਨਾਂ ਬਾਰੇ ਕਿਹਾ, ‘ਇਸਰਾਏਲੀਆਂ ਵਿੱਚ ਉਹਨਾਂ ਦੀ ਕੋਈ ਵਿਰਾਸਤ ਨਹੀਂ ਹੋਵੇਗੀ।’ ”

25ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

26“ਲੇਵੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਇਸਰਾਏਲੀਆਂ ਤੋਂ ਉਹ ਦਸਵੰਧ ਪ੍ਰਾਪਤ ਕਰੋ ਜੋ ਮੈਂ ਤੁਹਾਨੂੰ ਤੁਹਾਡੀ ਵਿਰਾਸਤ ਵਜੋਂ ਦਿੱਤਾ ਹੈ, ਤਾਂ ਤੁਸੀਂ ਵੀ ਉਸ ਦਸਵੰਧ ਦਾ ਦਸਵੰਧ ਯਾਹਵੇਹ ਨੂੰ ਭੇਟ ਕਰਕੇ ਚੜ੍ਹਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.