24ਇਸ ਦੀ ਬਜਾਏ, ਮੈਂ ਲੇਵੀਆਂ ਨੂੰ ਉਹਨਾਂ ਦੀ ਵਿਰਾਸਤ ਵਜੋਂ ਉਹ ਦਸਵੰਧ ਦਿੰਦਾ ਹਾਂ ਜੋ ਇਸਰਾਏਲੀ ਯਾਹਵੇਹ ਨੂੰ ਭੇਟ ਵਜੋਂ ਚੜ੍ਹਾਉਂਦੇ ਹਨ। ਇਸ ਲਈ ਮੈਂ ਉਹਨਾਂ ਬਾਰੇ ਕਿਹਾ, ‘ਇਸਰਾਏਲੀਆਂ ਵਿੱਚ ਉਹਨਾਂ ਦੀ ਕੋਈ ਵਿਰਾਸਤ ਨਹੀਂ ਹੋਵੇਗੀ।’ ”
25ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
26“ਲੇਵੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਇਸਰਾਏਲੀਆਂ ਤੋਂ ਉਹ ਦਸਵੰਧ ਪ੍ਰਾਪਤ ਕਰੋ ਜੋ ਮੈਂ ਤੁਹਾਨੂੰ ਤੁਹਾਡੀ ਵਿਰਾਸਤ ਵਜੋਂ ਦਿੱਤਾ ਹੈ, ਤਾਂ ਤੁਸੀਂ ਵੀ ਉਸ ਦਸਵੰਧ ਦਾ ਦਸਵੰਧ ਯਾਹਵੇਹ ਨੂੰ ਭੇਟ ਕਰਕੇ ਚੜ੍ਹਾਓ।
27ਤੁਹਾਡੀ ਭੇਟ ਤੁਹਾਡੇ ਲਈ ਪਿੜ ਵਿੱਚੋਂ ਦਾਣੇ ਜਾਂ ਦਾਖ ਦੇ ਰਸ ਦੇ ਰੂਪ ਵਿੱਚ ਗਿਣੀ ਜਾਵੇਗੀ।
28ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਤੋਂ ਪ੍ਰਾਪਤ ਕੀਤੇ ਸਾਰੇ ਦਸਵੰਧ ਵਿੱਚੋਂ ਵੀ ਯਾਹਵੇਹ ਨੂੰ ਭੇਟ ਕਰੋਗੇ। ਇਨ੍ਹਾਂ ਦਸਵੰਧ ਵਿੱਚੋਂ ਤੁਹਾਨੂੰ ਯਾਹਵੇਹ ਦਾ ਹਿੱਸਾ ਹਾਰੋਨ ਜਾਜਕ ਨੂੰ ਦੇਣਾ ਚਾਹੀਦਾ ਹੈ।